30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਕਦੋਂ ਨਸੀਬ ਹੋਵੇਗਾ ਕੰਢੀ ਖੇਤਰ ਦੀ ਬਰਾਨੀ ਜ਼ਮੀਨ ਨੂੰ ਨਹਿਰੀ ਪਾਣੀ- ਰਾਜੂ ਬੂੰਗੜੀ <br/>

ਅਜੀਤ ਡੈਸਕ 15-04-2026
ਬਲਾਚੌਰ, 14 ਅਪ੍ਰੈਲ (ਨਰੇਸ਼ ਧੌਲ)-ਪਿਛਲੇ ਕਈ ਦਹਾਕਿਆਂ ਤੋਂ ਕੰਢੀ ਨਹਿਰ ਦੇ ਪਾਣੀ ਦੀ ਉਡੀਕ ਕਰ ਰਹੇ ਬਰਾਨੀ ਜ਼ਮੀਨਾਂ ਦੇ ਮਾਲਕਾਂ ਨੂੰ ਅਜੇ ਤੱਕ ਵੀ ਪਾਣੀ ਨਸੀਬ ਨਹੀਂ ਹੋ ਸਕਿਆ | ਇਹ ਪ੍ਰਗਟਾਵਾ ਸਾਬਕਾ ਸੰਮਤੀ ਮੈਂਬਰ ਚੌਧਰੀ ਰਾਜੂ ਬੂੰਗੜੀ ਜਨਰਲ ਸਕੱਤਰ ਕਾਂਗਰਸ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਗੱਲਬਾਤ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਕਿਹਾ ਕਿ ਭਾਵੇਂ ਮੌਜੂਦਾ ਸਰਕਾਰ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਕਿ ਕੰਢੀ ਨਹਿਰ ਦਾ ਪਾਣੀ ਹਰ ਪਿੰਡ ਪਹੁੰਚ ਚੁੱਕਿਆ ਹੈ, ਪਰ ਹਾਲੇ ਵੀ ਪਿੰਡ ਚਾਂਦਪੁਰ ਰੁੜਕੀ, ਸੂਸ਼ੇਵਾਲ, ਟੋਰੋਵਾਲ, ਪੋਜੇਵਾਲ, ਕਰੀਮਪੁਰ, ਕਟਵਾਰਾ, ਪੈਲੀ, ਧਰਮਪੁਰ, ਮੌਜੋਵਾਲ ਮਜਾਰਾ, ਸਿੰਘਪੁਰ, ਝੰਡੂਪੁਰ, ਬੂਥਗੜ੍ਹ, ਮਾਲੇਵਾਲ, ਚੂਹੜਪੁਰ, ਨਾਨੋਵਾਲ, ਜੀਤਪੁਰ, ਚੰਦਿਆਣੀ, ਖੁਰਦਾਂ, ਮੰਗੂਪੁਰ, ਨੰਨੂਵਾਲ, ਕਾਹਨੇਵਾਲ ਮਝੋਟ, ਬੂੰਗੜੀ, ਨਾਨੋਵਾਲ, ਸਾਹਿਬਾਜਪੁਰ ਤੋਂ ਭੱਦੀ ਆਦਿ ਪਿੰਡਾਂ ਦੇ ਲੋਕ ਨਹਿਰੀ ਪਾਣੀ ਤੋਂ ਵਾਂਝੇ ਹਨ | ਉਨ੍ਹਾਂ ਕਿਹਾ ਕਿ ਕੰਢੀ ਨਹਿਰ ਦੇ ਪ੍ਰੋਜੈਕਟ ਨੂੰ ਪਾਸ ਹੋਇਆਂ ਪੂਰੇ 59 ਸਾਲ ਹੋ ਗਏ ਹਨ | ਕੰਢੀ ਨਹਿਰ ਬਣਦੀ ਬਣਦੀ 2006 ਵਿਚ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਚਾਂਦਪੁਰ ਰੁੜਕੀ ਪਹੁੰਚ ਗਈ ਸੀ | ਚਾਂਦਪੁਰ ਰੁੜਕੀ ਤੋਂ ਲੈ ਕੇ ਪਿੰਡ ਧੌਲ ਤੱਕ ਦੇ ਲੋਕਾਂ ਦੀ ਮੰਗ ਸੀ ਕਿ ਕੰਢੀ ਨਹਿਰ ਪੁੱਟ ਕੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ-ਨਾਲ ਕੱਢੀ ਜਾਵੇ, ਪਰ ਵੱਡੇ ਅਫ਼ਸੋਸ ਦੀ ਗੱਲ ਹੈ ਕਿ ਕੰਢੀ ਨਹਿਰ ਰਾਜਨੀਤੀ ਦਾ ਸ਼ਿਕਾਰ ਹੋ ਗਈ | ਉਨ੍ਹਾਂ ਮੰਗ ਕੀਤੀ ਕਿ ਵੱਡੀਆਂ ਪਾਈਪ ਲਾਈਨਾਂ ਵਿਚੋਂ ਡਿਸਟ੍ਰੀਬਿਊਟਰ ਲਗਾ ਕੇ ਛੋਟੇ ਪਾਈਪਾਂ ਰਾਹੀਂ ਖੇਤਾਂ ਵਿੱਚ ਮੋਗੇ ਬਣਵਾ ਕੇ ਪੂਰਨ ਰੂਪ ਵਿੱਚ ਨਹਿਰ ਨੂੰ ਚਾਲੂ ਕਰਵਾ ਕੇ ਬਰਾਨੀ ਜ਼ਮੀਨ ਨੂੰ ਸਿੰਚਾਈ ਦੀ ਸਹੂਲਤ ਦਿੱਤੀ ਜਾਵੇ | ਉਨ•ਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਅਜਿਹਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਕੀਤਾ ਜਾਵੇਗਾ |


ਪਿਛਲੀ ਖ਼ਬਰ ਸਰਕਾਰ ਕੁਦਰਤੀ ਆਫਤ ਨਾਲ ਫਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰੇ- ਜੀਤ ਸਿੰਘ ਅਗਲੀ ਖ਼ਬਰ ਡਾ. ਅੰਬੇਡਕਰ ਦੇ ਬੁੱਤ 'ਤੇ ਡਾ. ਨਛੱਤਰ ਪਾਲ ਨੇ ਫੁੱਲ ਮਲਾਵਾਂ ਕੀਤੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।