30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਡਾ. ਅੰਬੇਡਕਰ ਦੇ ਬੁੱਤ 'ਤੇ ਡਾ. ਨਛੱਤਰ ਪਾਲ ਨੇ ਫੁੱਲ ਮਲਾਵਾਂ ਕੀਤੀਆਂ ਭੇਟ <br/>

ਅਜੀਤ ਡੈਸਕ 15-04-2026
ਨਵਾਂਸ਼ਹਿਰ, 14 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵਲੋਂ ਡਾ. ਨਛੱਤਰ ਪਾਲ ਵਿਧਾਇਕ ਹਲਕਾ ਨਵਾਂਸ਼ਹਿਰ ਦੀ ਅਗਵਾਈ 'ਚ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ 'ਤੇ ਡਾ. ਅੰਬੇਡਕਰ ਦੇ ਆਦਮ ਕੱਦ ਬੁੱਤ 'ਤੇ ਫੁੱਲ ਮਲਾਵਾਂ ਭੇਟ ਕੀਤੀਆਂ ਗਈਆਂ | ਇਸ ਮੌਕੇ 'ਤੇ ਡਾ. ਨਛੱਤਰ ਪਾਲ ਨੇ ਆਖਿਆ ਕਿ ਡਾ. ਅੰਬੇਡਕਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਹਨਾਂ ਦੀ ਸੋਚ ਨੂੰ ਘਰ-ਘਰ ਪਹੁੰਚਾਇਆ ਜਾਵੇਗਾ | ਉਨ੍ਹਾਂ ਨੇ ਡਾ. ਭੀਮ ਰਾਓ ਅੰਬੇਡਕਰ ਦੇ ਜਨਮਦਿਨ ਦੀ ਸਮੁੱਚੇ ਭਾਰਤ ਵਾਸੀਆਂ ਨੂੰ ਵਧਾਈ ਦਿੱਤੀ | ਉਹਨਾਂ ਆਖਿਆ ਕਿ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਐਕਟ 2008 'ਚ ਅਮੈਂਡਮੈਂਟ ਹੋਈ, ਜਿਸ ਦੇ ਵਿੱਚ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀਆਂ ਤੇ ਜੁਰਮਾਨੇ ਦਾ ਪ੍ਰਵਦਾਨ ਕੀਤਾ ਗਿਆ ਹੈ | ਉਹਨਾ ਕਿਹਾ ਮੈਂ ਵੀ ਬਹੁਜਨ ਸਮਾਜ ਪਾਰਟੀ ਤੇ ਆਪਣੇ ਇਲਾਕੇ ਵੱਲੋਂ ਇਹ ਮੰਗ ਰੱਖੀ ਸੀ ਕਿ ਇਹ ਦੇਸ਼ ਇੱਕ ਸੈਕੂਲਰ ਦੇਸ਼ ਹੈ, ਪੰਜਾਬ ਵਿੱਚ ਸਾਰੇ ਧਰਮਾਂ ਦੇ ਗ੍ਰੰਥ, ਸਾਰੇ ਧਰਮਾਂ ਦੀਆਂ ਸਤਿਕਾਰਯੋਗ ਸ਼ਖ਼ਸੀਅਤਾਂ, ਮਹਾਨ ਆਜ਼ਾਦੀ ਘੁਲਾਟੀਏ ਅਤੇ ਜਿੰਨ•ੇ ਵੀ ਸਾਡੇ ਸਤਿਕਾਰਯੋਗ ਮਹਾਂਪੁਰਸ਼ ਹਨ ਉਹਨਾਂ ਦੇ ਸਤਿਕਾਰ ਲਈ ਅਤੇ ਵਿਸ਼ੇਸ਼ ਤੌਰ 'ਤੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਜਿਹੜਾ ਪਹੁੰਚਾਇਆ ਜਾਂਦਾ ਹੈ, ਉਹਦੇ ਲਈ ਵੀ ਇੱਕ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ, ਜਿਸ ਦੇ ਨਾਲ ਧਰਾਵਾਂ ਲੱਗਾ ਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ | ਇਸ ਮੌਕੇ 'ਤੇ ਸਰਬਜੀਤ ਜਾਫਰਪੁਰ ਜ਼ਿਲ•ਾ ਪ੍ਰਧਾਨ ਬਹੁਜਨ ਸਮਾਜ ਪਾਰਟੀ, ਰਸ਼ਪਾਲ ਵਿਧਾਨ ਸਭਾ ਪ੍ਰਧਾਨ, ਕਾਨੂੰਗੋਂ ਪਲਵਿੰਦਰ ਸੂਦ, ਐਸ.ਡੀ.ਓ ਧਰਮਪਾਲ, ਵਕੀਲ ਰਾਜਕੁਮਾਰ ਮਹੇਂ, ਰਕੇਸ਼ ਕੁਮਾਰ ਬਲਾਕ ਸੰਮਤੀ ਮੈਂਬਰ, ਮੁਕੇਸ਼ ਬਾਲੀ, ਅਮਰੀਕ ਬੰਗਾ, ਕਸ਼ਮੀਰ ਸਿੰਘ, ਡਾ. ਸਰਬਜੀਤ ਸਲੋਹ, ਸੋਨੂੰ ਲੱਦੜ, ਸਰਪੰਚ ਪਰਸ਼ੋਤਮ ਗੜੀ, ਸਰਪੰਚ ਬਲਜਿੰਦਰ ਭੰਗਲ, ਮੰਗਤ ਰਾਮ ਨੀਲੋਵਾਲ, ਰਘਵੀਰ ਗੜ੍ਹੀ, ਕਮਲਵੀਰ ਜੱਸਲ, ਗਿਆਨ ਚੰਦ ਰਾਹੋਂ ਤੇ ਰਾਜ ਕੁਮਾਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਕਦੋਂ ਨਸੀਬ ਹੋਵੇਗਾ ਕੰਢੀ ਖੇਤਰ ਦੀ ਬਰਾਨੀ ਜ਼ਮੀਨ ਨੂੰ ਨਹਿਰੀ ਪਾਣੀ- ਰਾਜੂ ਬੂੰਗੜੀ <br/> ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਸਹਾਬਪੁਰ ਦੇ ਸਾਰੇ ਵਿਦਿਆਰਥੀ ਫਸਟ ਡਵੀਜਨ ਲੈ ਕੇ ਪਾਸ ਹੋਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।