30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਸਰਕਾਰੀ ਹਾਈ ਸਕੂਲ ਸਹਾਬਪੁਰ ਦੇ ਸਾਰੇ ਵਿਦਿਆਰਥੀ ਫਸਟ ਡਵੀਜਨ ਲੈ ਕੇ ਪਾਸ ਹੋਏ <br/>

ਅਜੀਤ ਡੈਸਕ 15-04-2026
ਨਵਾਂਸ਼ਹਿਰ, 14 ਅਪ੍ਰੈਲ (ਹਰਮਿੰਦਰ ਸਿੰਘ ਪਿੰਟੂ) - ਸਰਕਾਰੀ ਹਾਈ ਸਕੂਲ ਸਹਾਬਪੁਰ ਦਾ ਅੱਠਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ | ਜਾਣਕਾਰੀ ਦਿੰਦੇ ਹੋਏ ਮੁੱਖ ਅਧਿਆਪਕ ਗੁਰਨੇਕ ਸਿੰਘ ਮੱਲ੍ਹੀ ਨੇ ਦੱਸਿਆ ਕਿ ਮਨਜਿੰਦਰ ਕੌਰ ਨੇ 483 ਅੰਕ, ਪ੍ਰੀਤੀ ਕੁਮਾਰੀ ਨੇ 453 ਅੰਕ ਅਤੇ ਜਸਕਰਨ ਸਿੰਘ ਨੇ 447 ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਮੁੱਖ ਅਧਿਆਪਕ ਗੁਰਨੇਕ ਸਿੰਘ ਮੱਲ੍ਹੀ ਨੇ ਸਮੂਹ ਸਟਾਫ਼ ਸਮੇਤ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਨਕਦ ਇਨਾਮ ਦੇਣ ਦਾ ਵਾਅਦਾ ਕੀਤਾ | ਇਸ ਮੌਕੇ ਰੀਨਾ ਦੇਵੀ ਪੰਜਾਬੀ ਅਧਿਆਪਕ, ਨਵਜੋਤ ਕੌਰ ਅੰਗਰੇਜੀ ਅਧਿਆਪਕ, ਨਵਜੋਤ ਸ਼ਰਮਾ ਸਾਇੰਸ ਅਧਿਆਪਕ, ਹਰਜੀਤ ਕੌਰ ਸਮਾਜਿਕ ਸਿੱਖਿਆ ਅਧਿਆਪਕ, ਰਿਤਿਕਾ ਮੈਥ ਅਧਿਆਪਕ, ਰੇਖਾ ਸੂਦ, ਰਜਨੀ ਬਾਲਾ ਕੰਪਿਊਟਰ ਫੈਕਲਟੀ ਅਤੇ ਨੀਲਮ ਮੈਡਮ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਡਾ. ਅੰਬੇਡਕਰ ਦੇ ਬੁੱਤ 'ਤੇ ਡਾ. ਨਛੱਤਰ ਪਾਲ ਨੇ ਫੁੱਲ ਮਲਾਵਾਂ ਕੀਤੀਆਂ ਭੇਟ <br/> ਅਗਲੀ ਖ਼ਬਰ ਦਯਾਨੰਦ ਆਦਰਸ਼ ਵਿਦਿਆਲਿਆ 'ਚ ਵਿਸਾਖੀ ਦਾ ਤਿਉਹਾਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।