ਦਸੂਹਾ, 14 ਅਪ੍ਰੈਲ (ਕੌਸ਼ਲ)- ਦਸੂਹਾ ਦੇ ਦਯਾਨੰਦ ਆਦਰਸ਼ ਵਿਦਿਆਲਯ ਦਸੂਹਾ ਵਿਚ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ | ਸਮਾਗਮ ਦੌਰਾਨ ਸਕੂਲ ਦੇ ਮੈਨੇਜਰ ਰਾਕੇਸ਼ ਬੱਸੀ ਨੇ ਵਿਸਾਖੀ ਦੇ ਦਿਨ ਦੀ ਇਤਿਹਾਸਕ, ਧਾਰਮਿਕ ਅਤੇ ਸਮਾਜਿਕ ਮਹੱਤਤਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਇਸ ਤਿਉਹਾਰ ਦੀ ਮਹਾਨਤਾ ਨਾਲ ਜਾਣੂ ਕਰਵਾਇਆ | ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ | ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਭੰਗੜਾ ਅਤੇ ਗਿੱਧਾ ਪਾ ਕੇ ਸਮਾਗਮ ਵਿਚ ਰੌਣਕ ਲਗਾ ਦਿੱਤੀ, ਜਿਸ ਨਾਲ ਪੂਰਾ ਸਕੂਲ ਖ਼ੁਸ਼ੀ ਦੇ ਮਾਹੌਲ ਨਾਲ ਗੂੰਜ ਉੱਠਿਆ | ਬੱਚਿਆਂ ਨੇ ਹੱਸਦੇ-ਖੇਡਦੇ ਇਸ ਤਿਉਹਾਰ ਦੇ ਅਨੰਦ ਨੂੰ ਆਪਸ ਵਿਚ ਸਾਂਝਾ ਕੀਤਾ | ਅੰਤ ਵਿਚ ਮਿਠਾਈਆਂ ਵੰਡ ਕੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਇਕ ਦੂਜੇ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਕਾਰਜਕਾਰੀ ਪਿ੍ੰਸੀਪਲ ਰਣਜੀਤ ਕੌਰ ਸੰਧੂ ਦੀ ਅਗਵਾਈ ਹੇਠ ਸਮੂਹ ਅਧਿਆਪਕਾਂ ਨੇ ਕਿਹਾ ਕਿ ਉਹ ਸਕੂਲ ਦੀ ਬਿਹਤਰੀ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਸਿੱਖਿਆ ਖੇਤਰ ਵਿਚ ਹੋਰ ਵੀ ਪ੍ਰਯਾਸ ਕਰਦੇ ਰਹਿਣਗੇ |