16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਸਾਲ 2003 ਤੋਂ ਵਿਆਹੀਆਂ ਬੀਬੀਆਂ ਲਈ ਵੋਟ ਵੈਰੀਫਿਕੇਸ਼ਨ ਜ਼ਰੂਰੀ-ਸਿਮਰਨਜੋਤ ਭਾਰਤੀ

ਅਜੀਤ ਡੈਸਕ 19-02-2026
ਔੜ, 18 ਫਰਵਰੀ (ਗੁਰਨਾਮ ਸਿੰਘ ਸੈਣੀ)-ਜੋਤ ਸੋਸ਼ਲ ਅਵੇਅਰਨੈੱਸ ਐਂਡ ਵੈੱਲਫੇਅਰ ਸੁਸਾਇਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਡਾਕੂਮੈਂਟੇਸ਼ਨ ਅਫ਼ਸਰ ਕੁਮਾਰੀ ਸਿਮਰਨਜੋਤ ਭਾਰਤੀ ਨੇ ਜਨਹਿੱਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਵੋਟਾਂ ਦੀ ਵਿਸ਼ੇਸ਼ ਸੁਧਾਈ ਦਾ ਕੰਮ ਐੱਸ.ਆਈ.ਆਰ ਐਪ ਰਾਹੀਂ ਚੱਲ ਰਿਹਾ ਹੈ | ਇਸ ਸੁਧਾਈ ਵਿੱਚ ਮੌਜੂਦਾ ਵੋਟਰਾਂ ਦੀ ਵੋਟ ਦੀ ਵੈਰੀਫਿਕੇਸ਼ਨ ਸਾਲ 2003 ਵਾਲੀ ਵੋਟਰ ਲਿਸਟ ਨਾਲ ਕੀਤੀ ਜਾ ਰਹੀ ਹੈ | ਇਸ ਲਈ ਉਹ ਵੋਟਰ ਬੀਬੀਆਂ ਜੋ ਕਿ ਸਾਲ 2003 ਤੋਂ ਵਿਆਹੀਆਂ ਗਈਆਂ ਹਨ ਅਤੇ ਉਨ੍ਹਾਂ ਦੀ ਉਮਰ ਕਰੀਬ 42 ਸਾਲ ਤੱਕ ਜਾਂ ਇਸ ਤੋਂ ਘੱਟ ਹੈ ਲਈ ਜ਼ਰੂਰੀ ਹੈ ਕਿ ਉਹ ਆਪਣੇ ਪੇਕੇ ਘਰ, ਪਿੰਡ, ਸ਼ਹਿਰ ਦੇ ਬੀ.ਐੱਲ.ਓ ਬੂਥ ਲੈਵਲ ਅਫ਼ਸਰ ਪਾਸੋਂ ਵੋਟਰ ਸੂਚੀ 2003 ਅਨੁਸਾਰ ਆਪਣੇ ਪਿਤਾ ਜਾਂ ਮਾਤਾ ਦੀ ਵੋਟ ਦਾ ਲੜੀ ਨੰਬਰ, ਬੂਥ ਨੰਬਰ, ਵਿਧਾਨ ਸਭਾ ਦਾ ਨੰਬਰ ਪ੍ਰਾਪਤ ਕਰ ਕੇ ਆਪਣੇ ਇਲਾਕੇ ਦੇ ਸਬੰਧਿਤ ਬੀ.ਐੱਲ.ਓ ਕੋਲ ਦੇਣਾ ਹੈ ਤਾਂ ਕਿ ਉਹਨਾਂ ਦੀ ਵੋਟ ਦੀ ਵੈਰੀਫਿਕੇਸ਼ਨ ਹੋ ਸਕੇ | ਕਿਓਾਕਿ ਅਜਿਹਾ ਨਾ ਕੀਤੇ ਜਾਣ ਦੀ ਸੂਰਤ ਵਿੱਚ ਉਨ੍ਹਾਂ ਦੀ ਵੋਟ ਕੱਟੀ ਜਾ ਸਕਦੀ ਹੈ |
ਪਿਛਲੀ ਖ਼ਬਰ ਖੜ੍ਹੇ ਟਰੱਕ ਦੇ ਪਿੱਛੇ ਵੱਜੀ ਕਰੇਟਾ ਕਾਰ ਅਗਲੀ ਖ਼ਬਰ ਬਲਵੀਰ ਕਰਨਾਣਾ ਵਲੋਂ ਮੰਗੂਵਾਲ 'ਚ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।