16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਖੜ੍ਹੇ ਟਰੱਕ ਦੇ ਪਿੱਛੇ ਵੱਜੀ ਕਰੇਟਾ ਕਾਰ

ਅਜੀਤ ਡੈਸਕ 19-02-2026
ਕਾਠਗੜ੍ਹ, 18 ਫਰਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ ਨੇੜੇ ਟੋਲ ਪਲਾਜ਼ਾ ਬੱਛੂਆਂ 'ਤੇ ਟਰੱਕ ਦੇ ਪਿੱਛੇ ਕਾਰ ਵੱਜਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਐਸ.ਐਸ.ਐਫ ਟੀਮ ਦੇ ਇੰਚਾਰਜ ਏ.ਐਸ.ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਟੋਲ ਪਲਾਜ਼ਾ ਬੱਛੂਆਂ 'ਤੇ ਐਕਸੀਡੈਂਟ ਹੋ ਗਿਆ ਹੈ | ਉਨ੍ਹਾਂ ਨੇ ਤੁਰੰਤ ਮੌਕੇ 'ਤੇ ਜਾ ਕੇ ਦੇਖਿਆ ਕਿ ਇੱਕ ਟਰੱਕ ਪੀ.ਬੀ 06 ਬੀ.ਈ 0280 ਜੋ ਕਿ ਨੈਸ਼ਨਲ ਹਾਈਵੇ ਦੇ ਉੱਪਰ ਖੜ੍ਹਾ ਸੀ | ਜਿਸ ਨੂੰ ਤਰਲੋਚਨ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਬੁੱਟਰ ਸਿਵੀਆ ਅੰਮਿ੍ਤਸਰ ਚਲਾ ਰਿਹਾ ਸੀ | ਇਸ ਖੜ੍ਹੇ ਟਰੱਕ ਦੇ ਪਿੱਛੇ ਇੱਕ ਕਰੇਟਾਂ ਕਾਰ ਟਕਰਾਅ ਗਈ ਜਿਸ ਦਾ ਨੰਬਰ ਪੀ.ਬੀ 10 ਐਫ.ਜੇ 0251 ਇਸ ਕਾਰ ਨੂੰ ਨਰੇਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਭੇਡੀਆਂ ਮੰਡ ਥਾਣਾ ਕਾਠਗੜ੍ਹ ਚਲਾ ਰਿਹਾ ਸੀ | ਕਾਰ ਟਰੱਕ ਦੇ ਪਿੱਛੇ ਵੱਜਣ ਨਾਲ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ | ਐਸ.ਐਸ.ਐਫ ਦੀ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਨਾਲ ਇਹਨਾਂ ਵਾਹਨਾਂ ਨੂੰ ਸਾਇਡ 'ਤੇ ਕਰਵਾ ਕੇ ਆਵਾਜਾਈ ਨੂੰ ਬਹਾਲ ਕਰਵਾਇਆਂ |
ਪਿਛਲੀ ਖ਼ਬਰ ਕਿਰਤੀ ਧਿਰ ਕਾਰਪੋਰੇਟ ਦੀ ਅੰਨ੍ਹੀ ਲੁੱਟ ਰੋਕਣ ਦੇ ਸਮਰੱਥ-ਰਾਣਾ ਅਗਲੀ ਖ਼ਬਰ ਸਾਲ 2003 ਤੋਂ ਵਿਆਹੀਆਂ ਬੀਬੀਆਂ ਲਈ ਵੋਟ ਵੈਰੀਫਿਕੇਸ਼ਨ ਜ਼ਰੂਰੀ-ਸਿਮਰਨਜੋਤ ਭਾਰਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।