16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਹਲਕਾ ਇੰਚਾਰਜ ਸੋਨੀਆ ਮਾਨ ਵਲੋਂ ਕੱਢਿਆ ਗਿਆ ਰੋਡ ਮਾਰਚ ਦਾ ਓਠੀਆਂ ਪਹੁੰਚਣ 'ਤੇ ਸਵਾਗਤ

ਓਠੀਆ (ਅੰਮ੍ਰਿਤਸਰ), 16 ਨਵੰਬਰ (ਗੁਰਵਿੰਦਰ ਸਿੰਘ ਛੀਨਾ)- ਆਮ ਆਦਮੀ ਪਾਰਟੀ ਸਰਕਾਰ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਨੂੰ....

ਅਜੀਤ ਡੈਸਕ 16-11-2026

ਓਠੀਆ (ਅੰਮ੍ਰਿਤਸਰ), 16 ਨਵੰਬਰ (ਗੁਰਵਿੰਦਰ ਸਿੰਘ ਛੀਨਾ)- ਆਮ ਆਦਮੀ ਪਾਰਟੀ ਸਰਕਾਰ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਨੂੰ ਪੰਜਾਬ ਦਾ ਦੁਬਾਰਾ ਮੁੱਖ ਮੰਤਰੀ ਬਣਾਉਣ ਲਈ ਆਮ ਆਦਮੀ ਵਰਕਰਾਂ ਵਿਚ ਭਾਰੀ ਜੋਰ ਲਗਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋ ਹਲਕਾ ਇੰਚਾਰਜ ਸੋਨੀਆ ਮਾਨ ਵਲੋਂ ਅੱਜ ਦੇ ਆਪ ਦੇ ਵਰਕਰਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕਿਤੇ ਕੰਮਾਂ ਤੋਂ ਜਾਣੂੰ ਕਰਵਾਣ ਅਤੇ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਐਲਾਨਣ ਤੇ ਰੋਡ ਸ਼ੋ ਕੀਤਾ ਗਿਆ ਜੋ ਕਿ ਹਲਕਾ ਰਾਜਾਸਾਂਸੀ ਤੋ ਰਵਾਨਾ ਹੋ ਕੇ ਵੱਖ-ਵੱਖ ਪਿੰਡਾਂ ਓਠੀਆਂ, ਕੜਿਆਲ, ਸਾਹਪੁਰ, ਭਿੰਡੀ ਸੈਦਾ ਦੇ ਪਿੰਡਾਂ ਵਿਚੋਂ ਹੁੰਦਾ ਹੋਇਆ ਪਿੰਡ ਓਠੀਆਂ ਪਹੁੰਚਣ 'ਤੇ ਸਰਪੰਚ ਤਰਲੋਚਨ ਸਿੰਘ ਓਠੀਆ, ਸਰਪੰਚ ਅਮਰਜੀਤ ਸਿੰਘ ਮੁਹਾਰ, ਜਗਤਾਰ ਸਿੰਘ ਮੁਹਾਰ, ਅਮਨ ਮੁਹਾਰ, ਲਾਡਾ ਮੈਬਰ  ਮੁਹਾਰ, ਸਰਪੰਚ ਗੁਰਮੁੱਖ ਸਿੰਘ ਮਾਲਾਖੇੜੀ, ਸਰਪੰਚ ਜਗੀਰ ਸਿੰਘ ਉਮਰਪੁਰਾ, ਸਰਪੰਚ ਗੁਸਾਹਿਬ ਸਿੰਘ ਛੀਨਾ, ਕਰਮ ਸਿੰਘ, ਸਰਪੰਚ ਹਰਸਿਮਰਨ ਸਿੰਘ ਈਸਾਪੁਰ, ਗੁਰਵੇਲ ਸਿੰਘ ਕੋਟਲੀ ਸੱਕਾ, ਸੰਮਤੀ ਮੈਬਰ ਅੰਗਰੇਜ  ਧਾਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ  ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ ਗਿਆ। 

ਪਿਛਲੀ ਖ਼ਬਰ "'ਮੁੜ ਖੋਲ੍ਹਿਆ ਜਾਵੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ", CM ਮਾਨ ਦੀ PM ਮੋਦੀ ਨੂੰ ਅਪੀਲ ਅਗਲੀ ਖ਼ਬਰ ਪਿੰਡ ਲੋਪੋਕੇ ਪੁੱਜਣ 'ਤੇ 'ਆਪ' ਦੇ ਵਿਸ਼ਾਲ ਰੋਡ ਮਾਰਚ ਦਾ ਨਿੱਘਾ ਸਵਾਗਤ