16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਬਲਵੀਰ ਕਰਨਾਣਾ ਵਲੋਂ ਮੰਗੂਵਾਲ 'ਚ ਮੀਟਿੰਗ

ਅਜੀਤ ਡੈਸਕ 19-02-2026
ਬੰਗਾ, 18 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਮੰਗੂਵਾਲ ਵਿਖੇ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਬਲਵੀਰ ਕਰਨਾਨਾ ਨੇ ਸਾਬਕਾ ਸਰਪੰਚ ਅਜੀਤ ਰਾਮ ਦੇ ਘਰ ਮੀਟਿੰਗ ਕੀਤੀ | ਪਿੰਡ ਵਾਸੀਆਂ ਨੇ ਚੇਅਰਮੈਨ ਬਲਵੀਰ ਕਰਨਾਨਾ ਨੂੰ ਪਿੰਡ ਦੀਆਂ ਸਮੱਸਿਆਵਾਂ ਵਾਰੇ ਜਾਣੂ ਕਰਵਾਇਆ ਕਿ ਪਿੰਡ ਦੇ ਜੰਝ ਘਰ ਵਿੱਚ ਲਾਇਬ੍ਰੇਰੀ ਬਣਾਉਣ ਲਈ 2 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ | ਪਿੰਡ ਮੰਗੂਵਾਲ ਤੋਂ ਖਟਕੜ੍ਹ ਕਲਾਂ ਤੱਕ ਸੜਕ ਦੀ ਹਾਲਤ ਬਹੁਤ ਖਰਾਬ ਹੈ ਜਿਸ ਨੂੰ ਨਵੇਂ ਸਿਰੇ ਤੋਂ ਬਣਵਾਇਆ ਜਾਵੇ | ਪਿੰਡ ਵਿੱਚ 4.5 ਏਕੜ ਜ਼ਮੀਨ ਗਰਾਉਂਡ ਲਈ ਛੱਡੀ ਹੋਈ ਹੈ | ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗਰਾਉਂਡ ਵਿੱਚ ਸਟੇਡੀਅਮ ਬਣਵਾਇਆ ਜਾਵੇ | ਚੇਅਰਮੈਨ ਬਲਵੀਰ ਕਰਨਾਨਾ ਨੇ ਮੰਗਾਂ ਮੰਨਣ ਦਾ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਤੇ ਕਿਹਾ ਕਿ ਇਹ ਮੰਗਾਂ ਜਲਦੀ ਹੀ ਪੂਰੀਆਂ ਹੋ ਜਾਣਗੀਆਂ | ਇਸ ਸਮੇਂ ਸਾਬਕਾ ਸਰਪੰਚ ਅਜੀਤ ਰਾਮ, ਜਸਬੀਰ ਸਿੰਘ ਨੰਬਰਦਾਰ, ਜੈ ਰਾਮ, ਅਜੀਤ ਸਿੰਘ, ਪ੍ਰੇਮ ਲਤਾ ਨਰੇਗਾ ਮੇਟ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਸਾਲ 2003 ਤੋਂ ਵਿਆਹੀਆਂ ਬੀਬੀਆਂ ਲਈ ਵੋਟ ਵੈਰੀਫਿਕੇਸ਼ਨ ਜ਼ਰੂਰੀ-ਸਿਮਰਨਜੋਤ ਭਾਰਤੀ ਅਗਲੀ ਖ਼ਬਰ ਵਰਲਡ ਕੈਂਸਰ ਕੇਅਰ ਨੇ ਝੰਡੇਰਾਂ ਵਿਖੇ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।