16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਵਰਲਡ ਕੈਂਸਰ ਕੇਅਰ ਨੇ ਝੰਡੇਰਾਂ ਵਿਖੇ ਕੈਂਪ ਲਗਾਇਆ

ਅਜੀਤ ਡੈਸਕ 19-02-2026
ਬਹਿਰਾਮ, 18 ਫਰਵਰੀ (ਨਛੱਤਰ ਸਿੰਘ ਬਹਿਰਾਮ)-ਵਰਲਡ ਕੈਂਸਰ ਕੇਅਰ ਸੰਸਥਾ ਵਲੋਂ ਚਲਾਏ ਜਾ ਰਹੇ ਵੱਖ-ਵੱਖ ਕੈਂਪਾਂ ਦੀ ਲੜੀ ਤਹਿਤ ਅਸਥਾਨ ਬਾਬਾ ਸੇਲਬਰਾਹ ਝੰਡੇਰਾਂ ਵਿਖੇ ਐਨ.ਆਰ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੈਂਪ ਲਗਾਇਆ ਗਿਆ | ਉਕਤ ਕੈਂਪ ਵਿੱਚ 510 ਦੇ ਕਰੀਬ ਲੋਕਾਂ ਨੇ ਲਾਹਾ ਲਿਆ | ਕੈਂਪ ਵਿੱਚ ਕਾਫੀ ਮਰੀਜਾਂ ਦੇ ਟੈਸਟ ਮੁਫਤ ਕੀਤੇ ਗਏ ਤੇ ਮੁਫਤ ਦੁਵਾਈਆਂ ਵੀ ਦਿੱਤੀਆ ਗਈਆਂ | ਕੈਂਪ ਇੰਚਾਰਜ ਮੈਡਮ ਪੂਜਾ ਮਾਹੀ ਨੇ ਦੱਸਿਆ ਕਿ ਵਰਲਡ ਕੈਂਸਰ ਕੇਅਰ ਸੰਸਥਾ ਪੰਜਾਬ ਵਿੱਚ ਵੱਡੀ ਪੱਧਰ 'ਤੇ ਕੈਂਸਰ ਜਾਗਰੂਕਤਾ ਕੈਂਪ ਲਗਾ ਚੁੱਕੀ ਹੈ ਤਾਂ ਜੋ ਪੰਜਾਬ ਦੇ ਲੋਕ ਵੱਧ ਤੋਂ ਵੱਧ ਕੈਂਸਰ ਪ੍ਰਤੀ ਜਾਗਰੂਕ ਹੋਣ | ਉਨ੍ਹਾ ਦੱਸਿਆ ਕਿ ਔਰਤਾਂ ਅਤੇ ਮਰਦਾਂ ਵਿੱਚ ਕੈਂਸਰ ਦੀ ਪਹਿਲੀ ਸਟੇਜ 'ਤੇ ਫੜਨ ਲਈ ਸਰੀਰਕ ਜਾਂਚ ਤੋਂ ਬਆਦ ਛਾਤੀ ਦੇ ਕੈਂਸਰ ਲਈ, ਬੱਚੇਦਾਨੀ ਦੇ ਕੈਂਸਰ ਲਈ, ਗਦੂਦਾ ਦੇ ਕੈਂਸਰ ਲਈ, ਹੱਡੀਆ ਲਈ, ਮੂੰਹ ਅਤੇ ਗਲੇ ਆਦਿ ਦੀ ਜਾਂਚ ਕੀਤੀ ਗਈ | ਜਰੂਰਤਮੰਦਾ ਨੂੰ ਐਨਕਾਂ, ਦਵਾਈਆ ਵੀ ਦਿੱਤੀਆ ਗਈਆ | ਇਸ ਮੌਕੇ ਡਾ. ਜਸਪ੍ਰੀਤ ਸਿੰਘ, ਡਾ. ਅਮਨਪ੍ਰੀਤ ਕੌਰ, ਡਾ. ਅਭੀਸ਼ੇਕ, ਡਾ. ਪ੍ਰਭਜੋਤ ਕੌਰ, ਡਾ. ਸੁਖਦੇਵ, ਡਾ. ਰਵਦੀਪ, ਸੁਰਿੰਦਰ ਕੁਮਾਰ ਪਿੰਕੀ ਆੜ੍ਹਤੀਆ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਲਵੀਰ ਕਰਨਾਣਾ ਵਲੋਂ ਮੰਗੂਵਾਲ 'ਚ ਮੀਟਿੰਗ ਅਗਲੀ ਖ਼ਬਰ ਰਾਏਪੁਰ ਡੱਬਾ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।