ਔੜ/ਝਿੰਗੜਾਂ, 18 ਫਰਵਰੀ (ਕੁਲਦੀਪ ਸਿੰਘ ਝਿੰਗੜ)-ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਰਾਏਪੁਰ ਡੱਬਾ ਵਲੋਂ ਗ੍ਰਾਮ ਪੰਚਾਇਤ ਅਤੇ ਦੇਸ਼-ਵਿਦੇਸ਼ 'ਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਰੱਖੇ ਗਏ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ | ਜਿਸ ਵਿੱਚ ਭਾਈ ਸੁਰਿੰਦਰ ਸਿੰਘ ਮਾਛੀਵਾੜੇ ਦੇ ਕੀਰਤਨੀ ਜਥੇ ਵਲੋਂ ਕੀਰਤਨ ਤੇ ਕਥਾ ਵਿਚਾਰਾਂ ਕੀਤੀਆਂ | ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਅਵਤਾਰ ਰਾਮ ਰਾਏਪੁਰ ਡੱਬਾ ਨੇ ਸਤਿਗੁਰਾਂ ਦੀ ਉਪਮਾ 'ਚ ਆਪਣੇ ਵਿਚਾਰ ਸਾਂਝੇ ਕੀਤੇ | ਪ੍ਰਧਾਨ ਮਹਾਂ ਚੰਦ, ਸ਼ਿੰਦਰ ਪਾਲ, ਬਿੰਦਰ ਬਾਦਲ ਯੂ.ਐਸ.ਏ, ਸੁਨੀਲ ਸੌਂਧੀ, ਗਿਆਨ ਚੰਦ, ਕਮਲਜੀਤ ਸੋਨੂੰ, ਪਰਮਜੀਤ ਸਿੰਘ ਪੰਮਾ, ਗ੍ਰੰਥੀ ਇੰਦਰ ਸਿੰਘ, ਸੀਤਲ ਰਾਮ ਆਦਿ ਸਹਿਯੋਗੀ ਸੇਵਾਦਾਰਾਂ ਨੇ ਦੱਸਿਆ ਕਿ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਦਾਨੀ ਐਨ.ਆਰ.ਆਈ ਸੁੱਚਾ ਸਿੰਘ ਰਾਏਪੁਰ ਡੱਬਾ ਯੂ.ਐਸ.ਏ, ਬਿੰਦਰ ਬਾਦਲ ਯੂ.ਐਸ.ਏ, ਹਰਭਜਨ ਰਾਮ ਯੂ.ਐਸ.ਏ, ਬਲਦੇਵ ਰਾਜ ਯ.ੂਕੇ ਤੇ ਹੋਰ ਐਨ.ਆਰ.ਆਈ ਵੀਰਾਂ ਦਾ ਭਾਰੀ ਸਹਿਯੋਗ ਮਿਲਿਆ | ਉਨ੍ਹਾਂ ਦੇਸ-ਵਿਦੇਸ਼ ਵਿੱਚ ਵਸਦੇ ਸਮੂਹ ਸੰਗਤਾਂ ਦੇ ਕੰਮਾਂਕਾਰਾਂ 'ਤੇ ਚੰਗੀ ਸਿਹਤ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਿਆਂ ਉਨ੍ਹਾਂ ਦਾਨੀ ਸੇਵਾਦਾਰਾਂ ਨੂੰ ਗੁਰੂ ਜੀ ਦੀ ਬਖਸ਼ਸ਼ਿ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਸਰਪੰਚ ਕੁਸ਼ੱਲਿਆ, ਸਮੂਹ ਗ੍ਰਾਮ ਪੰਚਾਇਤ, ਪਿੰਡ ਵਾਸੀ ਅਤੇ ਐਨ.ਆਰ.ਆਈ ਸੰਗਤਾਂ ਭਾਰੀ ਗਿਣਤੀ ਵਿੱਚ ਹਾਜ਼ਰ ਸਨ |