ਸੜੋਆ/ਪੋਜੇਵਾਲ, 29 ਜਨਵਰੀ (ਹਰਮੇਲ ਸਹੂੰਗੜਾ,ਨਵਾਂਗਾਈ)-ਥਾਣਾ ਮੁਖੀ ਪੋਜੇਵਾਲ ਰਾਜ ਪਲਵਿੰਦਰ ਕੌਰ ਨੇ ਦੱਸਿਆ ਕਿ ਐਸ.ਆਈ ਰਕੇਸ਼ ਕੁਮਾਰ , ਹੌਲਦਾਰ ਜਗਦੀਪ ਕਟਾਰੀਆ, ਏ.ਐਸ.ਆਈ ਨਰਿੰਦਰ ਸਿੰਘ ਅਤੇ ਚੌਂਕੀ ਸੜੋਆ ਦੇ ਏ.ਐਸ.ਆਈ ਗਗਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਬਰਾਏ ਜਾਂਚ ਬਾ ਗਾਸਤ ਸ਼ੱਕੀ ਪੁਰਸ਼ਾਂ ਸ਼ੱਕੀ ਵਹੀਕਲਾਂ ਦੇ ਸੰਬੰਧ ਵਿੱਚ ਥਾਣਾ ਪੋਜੇਵਾਲ ਵਾਇਆ ਕੁਲਪੁਰ ਹੁੰਦੇ ਹੋਏ ਵਾਪਸ ਪੁਲਿਸ ਚੌਕੀ ਸੜੋਆ ਸਾਈਡ ਵੱਲ ਨੂੰ ਜਾ ਰਹੇ ਸੀ ਤਾਂ ਸੜੋਆ ਸਾਈਡ ਤੋਂ ਇੱਕ ਨੌਜਵਾਨ ਪੈਦਲਾ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਦੇਖ ਕੇ ਇਕਦਮ ਘਬਰਾ ਕੇ ਪਿੱਛੇ ਮੁੜਨ ਲੱਗਾ ਤਾਂ ਉਸ ਨੇ ਆਪਣੇ ਪਜਾਮੇ 'ਚੋਂ ਇੱਕ ਪਾਰਦਰਸ਼ੀ ਲਿਫਾਫਾ ਕੱਢ ਕੇ ਸੜਕ ਦੇ ਕਿਨਾਰੇ ਸੁੱਟ ਦਿੱਤਾ ਅਤੇ ਆਪ ਦੌੜਨ ਲੱਗਾ ਤਾਂ ਏ.ਐਸ.ਆਈ ਗਗਨਦੀਪ ਸਿੰਘ ਨੇ ਸਾਥੀ ਕਰਮਚਾਰੀ ਮਦਦ ਨਾਲ ਕਾਬੂ ਕਰਕੇ ਉਸ ਤੋਂ ਉਸ ਦਾ ਨਾਂਅ ਪਤਾ ਪੁੱਛਿਆ ਉਸ ਨੇ ਆਪਣਾ ਨਾਂਅ ਬਲਵੀਰ ਸਿੰਘ ਪੁੱਤਰ ਰਾਮਪਾਲ ਬਾਸੀ ਚਣਕੋਈ ਸਦਰ ਥਾਣਾ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ | ਫੜੇ ਹੋਏ ਵਿਅਕਤੀ ਦੀ ਤਲਾਸ਼ੀ ਲੈਣ ਉਪਰੰਤ ਉਸ ਕੋਲੋਂ 25 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਤੇ ਉਸ ਵਿਰੁੱਧ ਥਾਣਾ ਪੋਜੇਵਾਲ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ |