24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪਿੰਡ ਖੁਰਦ ਵਿਖੇ ਘਰਾਂ ਲਾਗਿਓਾ ਹੀ 3 ਗਊਆਂ ਫਿਰ ਚੋਰੀ

ਅਜੀਤ ਡੈਸਕ 30-01-2026
ਉੜਾਪੜ/ਲਸਾੜਾ, 29 ਜਨਵਰੀ (ਲਖਵੀਰ ਸਿੰਘ ਖੁਰਦ)-ਇਲਾਕੇ ਵਿੱਚ ਲਗਾਤਾਰ ਪਸ਼ੂਆਂ ਦੀਆਂ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ | ਇੱਥੋਂ ਨਜ਼ਦੀਕੀ ਪਿੰਡ ਖੁਰਦ ਵਿਖੇ ਬੀਤੀ ਰਾਤ ਇਕ ਗਰੀਬ ਮਜ਼ਦੂਰ ਕੁਲਵੰਤ ਸਿੰਘ ਪੁੱਤਰ ਲੈਂਬਰ ਸਿੰਘ ਦੀ ਪਿੰਡ ਵਿਚ ਹੀ ਹਵੇਲੀ ਤੋਂ ਤਿੰਨ ਗਾਵਾਂ ਚੋਰੀ ਹੋਣ ਦੀ ਵਾਰਦਾਤ ਨੇ ਇਕ ਵਾਰ ਫਿਰ ਲੋਕਾਂ ਨੂੰ ਫਿਕਰਾਂ 'ਚ ਪਾ ਦਿੱਤਾ ਹੈ | ਇਕ ਮਹੀਨੇ ਦੇ ਅੰਦਰ-ਅੰਦਰ ਹੀ ਇਹ ਪਿੰਡ ਖੁਰਦ 'ਚ ਪਸ਼ੂ ਚੋਰੀ ਦੀ ਦੂਜੀ ਵਾਰਦਾਤ ਹੈ | ਪਸ਼ੂ ਚੋਰੀ ਹੋਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਨਜ਼ਦੀਕੀ ਪਿੰਡਾਂ 'ਚ ਬਹੁਤ ਸਾਰੇ ਲੋਕਾਂ ਦੇ ਪਸ਼ੂ ਚੋਰੀ ਹੋ ਚੁੱਕੇ ਹਨ ਪਰ ਪਸ਼ੂ ਚੋਰਾਂ ਦਾ ਇਹ ਗਰੋਹ ਪੁਲਿਸ ਦੀ ਪਕੜ ਤੋਂ ਬਾਹਰ ਹੈ | ਚੋਰੀ ਸੰਬੰਧੀ ਜਾਣਕਾਰੀ ਦਿੰਦਿਆਂ ਪਸ਼ੂਆਂ ਦੇ ਮਾਲਕ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਸ਼ੂਆਂ ਦੀ ਹਵੇਲੀ ਪਿੰਡ ਦੇ ਨਾਲ ਹੀ ਹੈ ਅਤੇ ਉਨ੍ਹਾਂ ਨੂੰ ਪਸ਼ੂ ਚੋਰੀ ਹੋਣ ਦਾ ਪਤਾ ਸਵੇਰੇ ਉਦੋਂ ਹੀ ਲਗਾ ਜਦੋਂ ਉਹ ਪਸ਼ੂਆਂ ਨੂੰ ਪੱਠੇ ਪਾਉਣ ਲਈ ਹਵੇਲੀ ਗਏ | ਉਹਨਾਂ ਦੱਸਿਆ ਕਿ ਚੋਰ ਮੇਰੀਆਂ ਤਿੰਨ ਗਾਵਾਂ ਜਿਨ੍ਹਾਂ ਵਿਚ ਇਕ ਤਾਜੀ ਸੂਈ ਹੋਈ ਸੀ ਅਤੇ ਦੋ ਕੁਝ ਦਿਨਾਂ ਤੱਕ ਹੀ ਸੂਣ ਵਾਲੀਆਂ ਸਨ ਲੈ ਗਏ ਹਨ | ਉਹਨਾਂ ਕਿਹਾ ਕਿ ਉਹ ਮਜ਼ਦੂਰੀ ਅਤੇ ਪਸ਼ੂਆਂ ਦਾ ਦੁੱਧ ਵੇਚ ਕੇ ਹੀ ਆਪਣੇ ਘਰ ਦਾ ਗੁਜਾਰਾ ਕਰਦਾ ਹੈ | ਤਿੰਨਾਂ ਪਸ਼ੂਆਂ ਦੀ ਕੀਮਤ 2 ਲੱਖ ਰੁਪਏ ਦੇ ਕਰੀਬ ਹੋਵੇਗੀ | ਨੇੜੇ ਹੀ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿੱਚ ਭਾਵੇਂ ਚੋਰਾਂ ਦਾ ਤਾਂ ਕੁਝ ਪਤਾ ਨਹੀ ਲਗਿਆ | ਪਰ ਇਕ ਵਜੇ ਦੇ ਕਰੀਬ ਚੋਰਾਂ ਵਲੋਂ ਪਹਿਲਾਂ ਨਾਲ ਹੀ ਇਕ ਹੋਰ ਹਵੇਲੀ ਦੀਆਂ ਲਾਈਟਾਂ ਬੰਦ ਕੀਤੀਆਂ ਗਈਆਂ | ਉਹਨਾਂ ਦੱਸਿਆ ਕਿ ਪੁਲਿਸ ਥਾਣਾ ਔੜ ਵਿਖੇ ਇਸ ਚੋਰੀ ਦੀ ਵਾਰਦਾਤ ਦੀ ਇਤਲਾਹ ਦੇ ਦਿੱਤੀ ਗਈ ਹੈ | ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਦੇ ਵੱਧਣ ਨਾਲ ਲੋਕਾਂ ਵਿਚ ਸਹਿਮ ਦਾ ਮਾਹੋਲ ਹੈ | ਕਿਉਂਕਿ ਚੋਰੀਆਂ ਦਾ ਇਹ ਸਿਲਸਿਲਾ ਘੱਟਣ ਦੀ ਬਜਾਏ ਵੱਧ ਹੀ ਰਿਹਾ ਹੈ | ਲਗਦਾ ਹੈ ਕਿ ਪੁਲਿਸ ਵੀ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਵਿਚ ਬੇਵੱਸ ਹੀ ਦਿਖਾਈ ਦੇ ਰਹੀ ਹੈ |
ਪਿਛਲੀ ਖ਼ਬਰ 25 ਨਸ਼ੇ ਦੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਪ੍ਰੋ. ਮੁਲਤਾਨੀ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸੰਬੰਧੀ ਲੋਕਾਂ ਨੂੰ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।