24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਲੁਧਿਆਣਾ ਪੁਲਿਸ ਵਲੋਂ ਕਾਸੋ ਆਪ੍ਰੇਸ਼ਨ ਤਹਿਤ ਛਾਪੇਮਾਰੀ, 50 ਦੇ ਕਰੀਬ ਲੋਕ ਲਏ ਹਿਰਾਸਤ ਚ

ਲੁਧਿਆਣਾ, 24 ਅਕਤੂਬਰ - (ਪਰਮਿੰਦਰ ਸਿੰਘ ਆਹੂਜਾ/ਰੂਪੇਸ਼ ਕੁਮਾਰ) - ਨਸ਼ਿਆਂ ਵਿਰੁੱਧ ਕਾਸੋ ਆਪ੍ਰੇਸ਼ਨ ਤਹਿਤ ਲੁਧਿਆਣਾ ਪੁਲਿਸ ਵਲੋਂ ਅੱਜ...

ਅਜੀਤ ਡੈਸਕ 24-10-2026

ਲੁਧਿਆਣਾ, 24 ਅਕਤੂਬਰ - (ਪਰਮਿੰਦਰ ਸਿੰਘ ਆਹੂਜਾ/ਰੂਪੇਸ਼ ਕੁਮਾਰ) - ਨਸ਼ਿਆਂ ਵਿਰੁੱਧ ਕਾਸੋ ਆਪ੍ਰੇਸ਼ਨ ਤਹਿਤ ਲੁਧਿਆਣਾ ਪੁਲਿਸ ਵਲੋਂ ਅੱਜ ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਪੀਰੂ ਬੰਦਾ ਮੁਹੱਲਾ ਸਣੇ 8 ਹੋਟ ਸਪੋਟਾਂ 'ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਲਗਭਗ 18 ਕੇਸ ਦਰਜ ਕੀਤੇ ਗਏ ਹਨ ਅਤੇ 50 ਦੇ ਕਰੀਬ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। 
ਅਡੀਸ਼ਨਲ ਪੁਲਿਸ ਕਮਿਸ਼ਨਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਕਾਰਵਾਈ ਤਹਿਤ ਸ਼ਹਿਰ ਦੇ 8 ਵੱਖ-ਵੱਖ ਹੋਰ ਸਪੋਟਾਂ 'ਤੇ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਲਗਭਗ 18 ਦੇ ਕਰੀਬ ਕੇਸ ਦਰਜ ਕੀਤੇ ਗਏ ਹਨ ਅਤੇ 50 ਦੇ ਕਰੀਬ ਲੋਕਾਂ ਨੂੰ ਹਿਰਾਸਤ ਚ ਲਿਆ ਗਿਆ ਹੈ। ਪੁਲਿਸ ਵਲੋਂ ਬਰਾਮਦ ਕੀਤੇ ਗਏ ਨਸ਼ਿਆਂ ਵਿਚ ਹੈਰੋਇਨ ਤੋਂ ਇਲਾਵਾ ਮੈਡੀਕਲ ਨਸ਼ੇ ਵੀ ਹਨ,ਜਿਨ੍ਹਾਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਸੰਬੰਧਿਤ ਮਹਿਕਮੇ ਦੀਆਂ ਟੀਮਾਂ ਨਾਲ ਪਹਿਲਾਂ ਵਿਚਾਰਾਂ ਕੀਤੀਆਂ ਗਈਆਂ ਸਨ। ਬਾਕੀ ਜਾਣਕਾਰੀ ਪੁਲਿਸ ਵਲੋਂ ਬਾਅਦ ਵਿਚ ਦਿੱਤੀ ਜਾਵੇਗੀ।

ਪਿਛਲੀ ਖ਼ਬਰ 'ਮੁੱਖ ਮੰਤਰੀ ਤੀਰਥ ਯਾਤਰਾ' ਯੋਜਨਾ ਤਹਿਤ ਬੱਸ ਰਵਾਨਾ ਅਗਲੀ ਖ਼ਬਰ ਆਈ.ਟੀ.ਬੀ.ਪੀ. ਦੇ ਸਥਾਪਨਾ ਦਿਵਸ 'ਤੇ ਸਮੂਹ ਜਵਾਨਾਂ ਨੂੰ ਵਧਾਈ - ਪ੍ਰਧਾਨ ਮੰਤਰੀ ਮੋਦੀ