ਪਿੰਡ ਸਲੇਮਪੁਰਾ ਦੇ ‘ਆਪ’ ਸਰਪੰਚ ਵਲੋਂ ਇਕ ਨੌਜਵਾਨ ਦੀ ਕੁੱਟਮਾਰ ਕਰਦੀ ਵਾਇਰਲ ਹੋਈ ਵੀਡੀਓ ਨਾਲ ਪਿੰਡ ਵਿਚ ਹੜਕੰਪ ਮਚਿਆ
ਸਰਪੰਚ ਦਵਿੰਦਰ ਸਿੰਘ ਨੇ ਆਪਣੇ-ਆਪ ਨੂੰ ਨਿਰਦੋਸ਼ ਆਖ ਕੇ ਇਸ ਨੂੰ ਵਿਰੋਧੀਆਂ ਦੀ ਚਾਲ ਦੱਸਿਆ
ਸਿੱਧਵਾਂ ਬੇਟ, 26 ਸਤੰੰਬਰ (ਜਸਵੰਤ ਸਿੰਘ ਸਲੇਮਪੁਰੀ)-ਲੰਘੀ ਰਾਤ ਲਾਗਲੇ ਪਿੰਡ ਸਲੇਮਪੁਰਾ ਦੇ ਮੌਜੂਦਾ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਵਲੋਂ ਆਪਣੇ ਪਿੰਡ ਦੇ ਹੀ ਇਕ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਦੀ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਕੀਤੀ ਗਈ ਅਣਮਨੁੱਖੀ ਕੁੱਟਮਾਰ ਦੀ ਸ਼ੋਸਲ ਮੀਡੀਏ ’ਤੇ ਵਾਇਰਲ ਹੋ ਰਹੀ ਵੀਡੀਓ ਨੇ ਜਿੱਥੇ ਬਦਲਾਅ ਵਾਲੀ ਮਾਨ ਸਰਕਾਰ ਨੂੰ ਇਕ ਤਰ੍ਹਾਂ ਕਟਿਹਰੇ ਵਿਚ ਖੜ੍ਹਾ ਕਰ ਦਿੱਤਾ ਹੈ, ਉੱਥੇ ਇਸ ਘਟਨਾ ਨੂੰ ਲੈ ਕੇ ਪਿੰਡ ਵਿਚ ਹੜਕੰਪ ਮੱਚ ਗਿਆ ਹੈ। ਜੇਕਰ ਸੱਚ ਆਖੀਏ ਤਾਂ ਪਿੰਡ ਦੀ ਬਾਬਾ ਗਰੀਬ ਸ਼ਾਹ ਬਸਤੀ ਸਮੇਤ ਪੂਰੇ ਇਲਾਕੇ ਵਿਚ ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਗੁੱਸੇ ਦੀ ਲਹਿਰ ਹੈ ਅਤੇ ਦੋਹੇਂ ਧਿਰਾਂ ਆਹਮੋ-ਸਾਹਮਣੇ ਵਿਖਾਈ ਦੇ ਰਹੀਆਂ ਹਨ।
ਸ
ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ਼ ਕੁੱਟਮਾਰ ਦਾ ਸ਼ਿਕਾਰ ਹਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਆਪਣੀ ਮਾਂ ਰਾਣੀ ਕੌਰ ਨਾਲ। ਤਸਵੀਰ: ਭੁਪਿੰਦਰ ਸਿੰਘ ਮੁਰਲੀ
27-09-2026
ਸਿੱਧਵਾਂ ਬੇਟ, 26 ਸਤੰੰਬਰ (ਜਸਵੰਤ ਸਿੰਘ ਸਲੇਮਪੁਰੀ)-ਲੰਘੀ ਰਾਤ ਲਾਗਲੇ ਪਿੰਡ ਸਲੇਮਪੁਰਾ ਦੇ ਮੌਜੂਦਾ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਵਲੋਂ ਆਪਣੇ ਪਿੰਡ ਦੇ ਹੀ ਇਕ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਦੀ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਕੀਤੀ ਗਈ ਅਣਮਨੁੱਖੀ ਕੁੱਟਮਾਰ ਦੀ ਸ਼ੋਸਲ ਮੀਡੀਏ ’ਤੇ ਵਾਇਰਲ ਹੋ ਰਹੀ ਵੀਡੀਓ ਨੇ ਜਿੱਥੇ ਬਦਲਾਅ ਵਾਲੀ ਮਾਨ ਸਰਕਾਰ ਨੂੰ ਇਕ ਤਰ੍ਹਾਂ ਕਟਿਹਰੇ ਵਿਚ ਖੜ੍ਹਾ ਕਰ ਦਿੱਤਾ ਹੈ, ਉੱਥੇ ਇਸ ਘਟਨਾ ਨੂੰ ਲੈ ਕੇ ਪਿੰਡ ਵਿਚ ਹੜਕੰਪ ਮੱਚ ਗਿਆ ਹੈ। ਜੇਕਰ ਸੱਚ ਆਖੀਏ ਤਾਂ ਪਿੰਡ ਦੀ ਬਾਬਾ ਗਰੀਬ ਸ਼ਾਹ ਬਸਤੀ ਸਮੇਤ ਪੂਰੇ ਇਲਾਕੇ ਵਿਚ ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਗੁੱਸੇ ਦੀ ਲਹਿਰ ਹੈ ਅਤੇ ਦੋਹੇਂ ਧਿਰਾਂ ਆਹਮੋ-ਸਾਹਮਣੇ ਵਿਖਾਈ ਦੇ ਰਹੀਆਂ ਹਨ। ਜਾਣਕਾਰੀ ਅਨੁਸਾਰ ਇਹ ਘਟਨਾ ਕਰੀਬ ਰਾਤ 8 ਵਜੇ ਦੀ ਦੱਸੀ ਜਾਂਦੀ ਹੈ। ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਜਗਰਾਉਂ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਨੂੰ ਲੈ ਕੇ ਨੌਜਵਾਨ ਹਰਪ੍ਰੀਤ ਸਿੰਘ ਦੇ ਪਰਿਵਾਰ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਅੱਜ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਣ ਲਈ ਜਗਰਾਉਂ ਪੁੱਜਿਆ, ਪਰ ਅੱਜ ਛਪਾਰ ਮੇਲਾ ਹੋਣ ਕਾਰਨ ਪਰਿਵਾਰ ਉਨ੍ਹਾਂ ਨੂੰ ਮਿਲ ਨਹੀਂ ਸਕਿਆ। ਇਸ ਮੌਕੇ ਜ਼ਖ਼ਮੀ ਹਰਪ੍ਰੀਤ ਦੀ ਮਾਤਾ ਰਾਣੀ ਨੇ ਦੋਸ਼ ਲਗਾਉਂਦੇ ਹੋਏ ਆਖਿਆ ਕਿ ਮੇਰੇ ਪੁੱਤ ਨੇ ਅੱਜ ਤੱਕ ਕਿਸੇ ਵੀ ਨਸ਼ੇ ਨੂੰ ਨਹੀਂ ਵੇਚਿਆ, ਪਰ ਸਰਪੰਚ ਵਲੋਂ ਜਾਣ ਬੁੱਝ ਕੇ ਮੇਰੇ ਪੁੱਤਰ ਦਾ ਨਾਂਅ ਪੁਲਿਸ ਕੋਲ ਲਿਖਵਾ ਦਿੱਤਾ। ਜਿਸ ਨਾਲ ਸਾਨੂੰ ਪੁਲਿਸ ਵੀ ਤੰਗ ਕਰਦੀ ਸੀ, ਪਰ ਰਾਤ ਮੇਰੇ ਪੁੱਤ ਦੀ ਬੜੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਉਨ੍ਹਾਂ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ। ਇਸ ਸੰਬੰਧੀ ਸਰਪੰਚ ਦਵਿੰਦਰ ਸਿੰਘ ਨੇ ਵੀ ਸੋਸ਼ਲ ਮੀਡੀਏ ’ਤੇ ਲਾਈਵ ਹੋ ਕੇ ਆਪਣੇ ’ਤੇ ਲੱਗ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਆਖਿਆ ਕਿ ਜਦੋਂ ਤੋਂ ਹੀ ਮੈਂ ਸਰਪੰਚ ਬਣਿਆ ਹਾਂ ਉਸੇ ਦਿਨ ਤੋਂ ਮੇਰੇ ਵਿਰੋਧੀ ਮੇਰੇ ਖਿਲਾਫ਼ ਚਾਲਾਂ ਚੱਲ ਰਹੇ ਹਨ, ਅਸਲ ਵਿਚ ਉਨ੍ਹਾਂ ਨੂੰ ਮੇਰੀ ਸਰਪੰਚੀ ਰਾਸ ਨਹੀਂ ਆਈ। ਉਨ੍ਹਾਂ ਇਹ ਆਖਿਆ ਕਿ ਹਰਪ੍ਰੀਤ ਸਿੰਘ ਮੈਨੂੰ ਕਈ ਦਿਨਾਂ ਤੋਂ ਬੇਵਜ੍ਹਾ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਮੇਰੇ ਘਰ ਆ ਕੇ ਮੈਨੂੰ ਧਮਕੀਆਂ ਦਿੰਦਾ ਸੀ, ਪਰ ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਜਿਸ ਨੇ ਇਹ ਵੀਡੀਓ ਸ਼ੋਸਲ ਮੀਡੀਏ ’ਤੇ ਵਾਇਰਲ ਕੀਤੀ ਹੈ, ਉਸ ਨੇ ਅਸਲ ਤੱਥਾਂ ਨੂੰ ਛੁਪਾ ਦਿੱਤਾ ਹੈ, ਪਰ ਇਸ ਵਿਚ ਅਸਲੀਅਤ ਕੀ ਹੈ, ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਇਸ ਸੰਬੰਧੀ ਜਦੋਂ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਮੇਰੀ ਡਿਊਟੀ ਵੀ ਅੱਜ ਛਪਾਰ ਮੇਲੇ ’ਤੇ ਲੱਗੀ ਹੋਈ ਹੈ।ਪਰ ਮੈਡੀਕਲ ਰਿਪੋਰਟ ਆਉਣ ਉਪਰੰਤ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।