08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਜੀ. ਐੱਚ. ਜੀ ਆਯੁਰਵੈਦਿਕ ਕਾਲਜ ਵਿੱਚ ਕੌਮੀ ਡਾਕਟਰ ਦਿਵਸ ਮੌਕੇ ਸਮਾਗਮ ਕਰਵਾਇਆ

ਅਜੀਤ ਡੈਸਕ 02-07-2026
ਰਾਏਕੋਟ, 1 ਜੁਲਾਈ (ਸੁਸ਼ੀਲ)-ਸਥਾਨਕ ਜੀ.ਐਚ.ਜੀ ਆਯੁਰਵੈਦਿਕ ਕਾਲਜ ਵਿਖੇ ਅੱਜ ਕੌਮੀ ਡਾਕਟਰ ਦਿਵਸ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਤੇਜਬੀਰ ਸਿੰਘ ਦੀ ਦੇਖ ਰੇਖ ਹੇਠ ਕਰਵਾਏ ਗਏ ਸਮਾਗਮ ਦੌਰਾਨ ਜੀ.ਐੱਚ.ਜੀ ਸੰਸਥਾ ਦੇ ਚੇਅਰਮੈਨ ਡਾ: ਬੀ.ਐੱਲ. ਬਾਂਸਲ, ਡਾਇਰੈਕਟਰ ਡਾ. ਵਰੁਣ ਬਾਂਸਲ, ਡਾ. ਗੀਤਿਕਾ ਬਾਂਸਲ, ਡਾਇਰੈਕਟਰ ਐੱਸ.ਆਰ ਸ਼ਾਹੀ, ਪ੍ਰੋਫੈਸਰ ਓਮ ਪ੍ਰਕਾਸ਼ ਦਧੀਚ ਵਿਸੇਸ਼ ਤੌਰ ’ਤੇ ਹਾਜ਼ਰ ਹੋਏ। ਸਮਾਗਮ ਦੀ ਸ਼ੁਰੂਆਤ ਆਏ ਹੋਏ ਮਹਿਮਾਨਾਂ ਵਲੋਂ ਸ਼ਮਾਂ ਰੌਸ਼ਨ ਕਰਕੇ ਧਨਵੰਤਰੀ ਪੂਜਾ ਕਰਨ ਨਾਲ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦੇ ਹੋਏ ਡਾ: ਬੀ.ਐੱਲ. ਬਾਂਸਲ, ਅਤੇ ਡਾਇਰੈਕਟਰ ਐੱਸ.ਆਰ ਸ਼ਾਹੀ ਨੇ ਕਿਹਾ ਕਿ ਡਾਕਟਰੀ ਦਾ ਪੇਸ਼ਾ ਇੱੱਕ ਬਹੁਤ ਹੀ ਪਵਿੱਤਰ ਪੇਸ਼ਾ ਹੈ, ਜਿਸ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਸੇਵਾ ਅਤੇ ਸਮਰਪਣ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਡਾਕਟਰੀ ਖਿੱਤੇ ਵਿੱਚ ਆਯੁਰਵੈਦ ਦੀ ਵਿਸ਼ੇਸ਼ ਮਹਾਨਤਾ ਹੈ, ਕਿਉਂਕਿ ਇਲਾਜ ਕਰਨ ਦੀ ਇਹ ਵਿਧੀ ਸਾਡੇ ਰਿਸ਼ੀਆਂ ਮੁਨੀਆਂ ਵਲੋਂ ਵਿਕਸਿਤ ਕੀਤੀ ਗਈ ਸੀ ਜੋ ਕਿ ਅੱਜ ਵੀ ਸਾਰੀ ਦੁਨੀਆਂ ਵਿੱਚ ਵਿਖਿਆਤ ਹੈ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵਲੋਂ ਭਾਸ਼ਨ, ਕਵਿਤਾਵਾਂ ਅਤੇ ਪੋਸਟਰ ਆਦਿ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਆਏ ਹੋਏ ਮਹਿਮਾਨਾਂ ਵਲੋਂ ਇਨਾਮਾਂ ਦੀ ਵੰਡ ਕੀਤੀ ਗਈ। ਇਸ ਸਮਾਗਮ ਦੌਰਾਨ ਕਾਲਜ ਦੇ ਸਟਾਫ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਹੋਏ।
ਪਿਛਲੀ ਖ਼ਬਰ ਪੀਰ ਬਾਬਾ ਵਜ਼ੀਰ ਅਲੀ ਕਾਕੇ ਸ਼ਾਹ ਦੀ ਦਰਗਾਹ ’ਤੇ ਸਾਲਾਨਾ ਭੰਡਾਰਾ ਕਰਵਾਇਆ ਅਗਲੀ ਖ਼ਬਰ ਕਾਂਗਰਸੀ ਆਗੂਆਂ ਦਾ ਜੋਧਾਂ ਵਿਖੇ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।