08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਭੂੰਦੜੀ ਗੈਸ ਫੈਕਟਰੀ ਵਿਰੋਧੀ ਸੰਘਰਸ਼ ਅਜੇ ਵੀ ਜਾਰੀ-ਸੰਘਰਸ਼ ਕਮੇਟੀ

ਭੂੰਦੜੀ, 7 ਅਕਤੂਬਰ (ਕੁਲਦੀਪ ਸਿੰਘ ਮਾਨ)-ਕੈਂਸਰ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਭੂੰਦੜੀ ਦੇ ਨੁਮਾਇੰਦਿਆਂ ਸੀਨੀਅਰ ਆਗੂ ਡਾ. ਸੁਖਦੇਵ ਸਿੰਘ ਭੂੰਦੜੀ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਤੇ ਇਕਾਈ ਪ੍ਰਧਾਨ ਸਤਵੰਤ ਸਿੰਘ ਸਿਵੀਆ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਕਿਹਾ ਕਿ ਗੈਸ ਫੈਕਟਰੀ ਭੂੰਦੜੀ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਢਾਈ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ।

ਅਜੀਤ ਡੈਸਕ 08-10-2026
ਭੂੰਦੜੀ, 7 ਅਕਤੂਬਰ (ਕੁਲਦੀਪ ਸਿੰਘ ਮਾਨ)-ਕੈਂਸਰ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਭੂੰਦੜੀ ਦੇ ਨੁਮਾਇੰਦਿਆਂ ਸੀਨੀਅਰ ਆਗੂ ਡਾ. ਸੁਖਦੇਵ ਸਿੰਘ ਭੂੰਦੜੀ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਤੇ ਇਕਾਈ ਪ੍ਰਧਾਨ ਸਤਵੰਤ ਸਿੰਘ ਸਿਵੀਆ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਕਿਹਾ ਕਿ ਗੈਸ ਫੈਕਟਰੀ ਭੂੰਦੜੀ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਢਾਈ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਭਾਵੇਂ ਗੈਸ ਪਲਾਂਟ ਦਾ ਮਾਲਕ ਆਪਣਾ ਸਮਾਨ ਚੁੱਕ ਕੇ ਲੈ ਗਿਆ ਹੈ, ਪਰ ਸੰਘਰਸ਼ ਅਜੇ ਵੀ ਜਾਰੀ ਹੈ ਅਤੇ ਚੌਕਸੀ ਧਰਨਾ ਵੀ ਬਰਕਰਾਰ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਿਖੇ ਵਿਚਾਰ ਅਧੀਨ ਹੈ ਅਤੇ ਅਜੇ ਵੀ ਇਸ ਸਬੰਧੀ ਤਰੀਕਾਂ ਪੈ ਰਹੀਆਂ ਹਨ। ਇਸ ਕਾਰਨ ਸੰਘਰਸ਼ ਕਮੇਟੀ ਦੇ ਸਰਗਰਮ ਕਾਰਕੁੰਨ ਰੋਜ਼ਾਨਾ ਧਰਨੇ ’ਤੇ ਬੈਠ ਕੇ ਚੌਕਸੀ ਰੱਖ ਰਹੇ ਹਨ। ਇਸ ਮੌਕੇ ਪ੍ਰਧਾਨ ਗੁਰਮੇਲ ਸਿੰਘ ਸਨੇਤ, ਸੁਰਿੰਦਰ ਸਿੰਘ ਮੁਕੰਦਪੁਰ, ਮਨਜੀਤ ਸਿੰਘ ਲਤਾਲਾ, ਗੁਰਮੇਲ ਸਿੰਘ ਰਾਮਾ, ਰਾਜਪ੍ਰੀਤ ਸਿੰਘ, ਸੋਖਾ, ਭੋਲਾ ਸਿੰਘ, ਬਲਦੇਵ ਸਿੰਘ ਲਤਾਲਾ, ਸੁਖਵਿੰਦਰ ਸਿੰਘ ਗਰੇਵਾਲ, ਸੂਬੇਦਾਰ ਬਲਵੀਰ ਸਿੰਘ ਰਾਮਾ, ਗੌਰਵ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਿਸਾਨ ਆਗੂ ਪਰਾਲੀ ਦੇ ਹੱਲ ਦੀ ਮੰਗ ਨੂੰ ਲੈ ਕੇ ਖੁਰਾਕ ਮੰਤਰੀ ਨੂੰ ਮਿਲੇ ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਰਜਿਸਟ੍ਰੇਸ਼ਨ ਰੋਕਣ ’ਤੇ ਲੋਕਤੰਤਰ ਕਮਜ਼ੋਰ ਹੋਵੇਗਾ-ਇਯਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।