08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਕਾਂਗਰਸੀ ਆਗੂਆਂ ਦਾ ਜੋਧਾਂ ਵਿਖੇ ਵਿਸ਼ੇਸ਼ ਸਨਮਾਨ

ਅਜੀਤ ਡੈਸਕ 02-07-2026
ਜੋਧਾਂ, 1 ਜੁਲਾਈ (ਗੁਰਵਿੰਦਰ ਸਿੰਘ ਹੈਪੀ)-ਜੋਧਾਂ ਵਿਖੇ ਹਲਕਾ ਦਾਖਾ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਤਨਵੀਰ ਸਿੰਘ ਗਰੇਵਾਲ ਜੋਧਾਂ, ਬਲਾਕ ਪ੍ਰਧਾਨ ਗਗਨ ਬੱਦੋਵਾਲ ਅਤੇ ਐੱਸ.ਸੀ. ਵਿੰਗ ਲੁਧਿਆਣਾ ਦਿਹਾਤੀ ਪ੍ਰਧਾਨ ਕੁਲਦੀਪ ਸਿੰਘ ਬੱਦੋਵਾਲ ਦਾ ਕਾਂਗਰਸੀ ਆਗੂਆਂ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਤਨਵੀਰ ਸਿੰਘ ਗਰੇਵਾਲ ਨੇ ਕਿਹਾ ਿਕ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸੰਧੂ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਆਸ਼ੀਰਵਾਦ ਨਾਲ ਮਿਲੀ ਇਸ ਅਹਿਮ ਜ਼ਿੰਮੇਵਾਰੀ ਨੂੰ ਸਾਰਿਆਂ ਦੇ ਸਹਿਯੋਗ ਨਾਲ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ। ਉਨ੍ਹਾਂ ਕਿਹਾ ਕਿ ਆ ਰਹੀਆਂ ਚੋਣਾਂ ਵਿੱਚ ਕਾਂਗਰਸ ਦੇ ਯੂਥ ਵਿੰਗ ਦੇ ਆਗੂ ਅਹਿਮ ਰੋਲ ਅਦਾ ਕਰਨਗੇ। ਬਲਾਕ ਪ੍ਰਧਾਨ ਗਗਨ ਬੱਦੋਵਾਲ ਤੇ ਪ੍ਰਧਾਨ ਕੁਲਦੀਪ ਸਿੰਘ ਬੱਦੋਵਾਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਰਪੰਚ ਪ੍ਰਕਾਸ਼ ਸਿੰਘ, ਅਮਰਜੀਤ ਸਿੰਘ ਗਰੇਵਾਲ ਸਾਬਕਾ ਸਰਪੰਚ, ਪ੍ਰਧਾਨ ਜਸਵੰਤ ਸਿੰਘ ਘੋਲੀ, ਸੰਦੀਪ ਸਿੰਘ ਸਨੀ ਇੰਚਾਰਜ ਸੋਸ਼ਲ ਮੀਡੀਆ ਦਾਖਾ, ਭੁਪਿੰਦਰ ਸਿੰਘ ਗਰੇਵਾਲ, ਕਿਸਾਨ ਆਗੂ ਕੁਲਵਿੰਦਰ ਸਿੰਘ ਛੋਕਰਾਂ, ਦਲਬਾਰਾ ਸਿੰਘ, ਅਮਨਦੀਪ ਸਿੰਘ, ਹਮੀਰ ਸਿੰਘ, ਨਰਾਇਣ ਸਿੰਘ, ਨੰਬਰਦਾਰ ਬਬਲੂ ਸਿੰਘ, ਕਾਲਾ ਸਿੰਘ, ਰਾਜੂ ਸਿੰਘ, ਭਾਗ ਸਿੰਘ, ਤਲਵਿੰਦਰ ਸਿੰਘ, ਜੱਸ ਜੋਧਾਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜੀ. ਐੱਚ. ਜੀ ਆਯੁਰਵੈਦਿਕ ਕਾਲਜ ਵਿੱਚ ਕੌਮੀ ਡਾਕਟਰ ਦਿਵਸ ਮੌਕੇ ਸਮਾਗਮ ਕਰਵਾਇਆ ਅਗਲੀ ਖ਼ਬਰ ਭਾ. ਕਿ. ਯੂ ਦੁਆਬਾ ਵਲੋਂ ਖੇਤੀਬਾੜੀ ਲਈ 8 ਘੰਟੇ ਨਿਰਵਿਘਨ ਸਪਲਾਈ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।