ਮੁੱਲਾਂਪੁਰ-ਦਾਖਾ, 6 ਮਈ (ਨਿਰਮਲ ਸਿੰਘ ਧਾਲੀਵਾਲ)-ਅਮਨ ਕਾਨੂੰਨ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਮਿਸਾਲੀ ਸੇਵਾਵਾਂ ਬਦਲੇ ਲੁਧਿਆਣਾ ਜ਼ਿਲ੍ਹਾ ਬਹੁਤਾਦ ਪੁਲਿਸ ਮੁਲਾਜ਼ਮਾਂ ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ) ਡਿਸਕ ਵੱਕਾਰੀ ਪ੍ਰਸੰਸਾ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ | ਡੀ.ਜੀ.ਪੀ ਪੰਜਾਬ ਗੌਰਵ ਯਾਦਵ ਵਲੋਂ ਲੁਧਿਆਣਾ ਕਮਿਸ਼ਨਰੇਟ ਏਰੀਆ ਅਧੀਨ ਪੁਲਿਸ ਸੇਵਾਵਾਂ ਵਾਲੇ ਸਬ ਇੰਸਪੈਕਟਰ ਮਲਕੀਤ ਸਿੰਘ ਨੂੰ ਡੀ.ਜੀ.ਪੀ ਡਿਸਕ ਨਾਲ ਸਨਮਾਨੇ ਜਾਣ ਸਮੇਂ ਡੀ.ਆਈ.ਜੀ ਲੁਧਿਆਣਾ ਰੇਂਜ ਸਤਿੰਦਰ ਸਿੰਘ, ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਮੌਜੂਦ ਰਹੇ | ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਅਧੀਨ ਜਗਰਾਉਂ ਸ਼ਹਿਰ 'ਚ ਵੱਖ-ਵੱਖ ਥਾਣਿਆਂ ਅਤੇ ਅਤੇ ਦਾਖਾ ਪੁਲਿਸ ਸਬ ਡਵੀਜ਼ਨ ਅਧੀਨ ਡੀ.ਐੱਸ.ਪੀ ਦਫ਼ਤਰ ਲੰਮਾ ਸਮਾਂ ਸੇਵਾਵਾਂ ਵਾਲੇ ਮਲਕੀਤ ਸਿੰਘ ਦਾ ਪੁਲਿਸ ਡਿਊਟੀ ਦੇ ਨਾਲ ਇਲਾਕੇ ਦੇ ਲੋਕਾਂ ਵਿਚਕਾਰ ਬੜੀ ਮੁਹੱਬਤ ਬਣੀ ਹੋਈ ਹੈ | ਡੀ.ਜੀ.ਪੀ ਵਲੋਂ ਮਲਕੀਤ ਸਿੰਘ ਨੂੰ ਪ੍ਰਸੰਸਾ ਡਿਸਕ ਉਨ੍ਹਾਂ ਦੀਆਂ ਨਿਰਸਵਾਰਥ ਸੇਵਾਵਾਂ, ਕਾਰਜ ਨੈਤਿਕਤਾ ਦੀ ਗਵਾਹੀ ਭਰਦੀ ਹੈ | ਨਾਗਰਿਕਾਂ ਦੀ ਸੇਵਾ ਅਤੇ ਸੁਰੱਖਿਆ ਵਿਚ ਲੱਗੇ ਮਲਕੀਤ ਸਿੰਘ ਨੂੰ ਐੱਸ.ਐੱਸ.ਪੀ ਲੁਧਿਆਣਾ ਦਿਹਾਤੀ ਡਾ: ਅੰਕੁਰ ਗੁਪਤਾ, ਡੀ.ਐੱਸ.ਪੀ ਕਰਨ ਸਿੰਘ ਸੰਧੂ ਵਧਾਈ ਦਿੱਤੀ |