20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਅੱਖਾਂ, ਬੋਲ ਅਤੇ ਕਦਮ ਇਨਸਾਨ ਦਾ ਕਿਰਦਾਰ ਪ੍ਰਗਟਾਉਂਦੇ-ਬਾਬਾ ਤੇਜਿੰਦਰ ਸਿੰਘ ਨਾਨਕਸਰ <br/>

ਅਜੀਤ ਡੈਸਕ 07-05-2026
ਜਗਰਾਉਂ, 6 ਮਈ (ਹਰਵਿੰਦਰ ਸਿੰਘ ਖ਼ਾਲਸਾ)-ਇਨਸਾਨ ਦੀਆਂ ਅੱਖਾਂ ਕੀ ਦੇਖਦੀਆਂ, ਕਿਸ ਤਰ੍ਹਾਂ ਦੇ ਉਸ ਵਲੋਂ ਬੋਲ ਬੋਲੇ ਜਾਂਦੇ ਅਤੇ ਉਹ ਕਿੰਨ੍ਹਾਂ ਰਾਹਾਂ ਦਾ ਪਾਂਧੀ ਹੈ | ਇਹ ਦੇਖ ਅਤੇ ਮਹਿਸੂਸ ਕਰਕੇ ਇਨਸਾਨ ਦੇ ਕਿਰਦਾਰ ਦਾ ਪਤਾ ਲਾਇਆ ਜਾ ਸਕਦਾ ਹੈ | ਇਹ ਸ਼ਬਦ ਬਾਬਾ ਤੇਜਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਚੰਗਾ ਦੇਖਣਾ, ਸਕੂਨ ਭਰੇ ਬੋਲ ਬੋਲਣੇ ਅਤੇ ਰੂਹਾਨੀਅਤ ਦੇ ਮਾਰਗ ਦਾ ਰਾਹੀ ਬਣਨਾ ਚਾਹੀਦਾ ਹੈ | ਬਾਬਾ ਨਾਨਕਸਰ ਵਾਲਿਆਂ ਨੇ ਕਿਹਾ ਕਿ ਮੌਜੂਦਾ ਦੌਰ 'ਚ ਨਿੱਜਵਾਦ ਅਤੇ ਪਾਖੰਡਵਾਦ ਦਾ ਬੋਲਬਾਲਾ ਵੱਧ ਰਿਹਾ ਹੈ | ਇਸ ਲਈ ਸਾਨੂੰ ਖੁਦ ਸ਼ਬਦ ਗੁਰੂ ਨਾਲ ਜੁੜੇ ਅਤੇ ਦੂਸਰਿਆਂ ਨੂੰ ਜੋੜਨ ਵਾਲੇ ਦੀ ਸੰਗਤ ਕਰਨੀ ਚਾਹੀਦੀ ਹੈ | ਉਨ੍ਹਾਂ ਸੰਗਤਾਂ ਕਾਦਰ ਦੀ ਸਾਜੀ ਕੁਦਰਤ ਦੀ ਬਿਹਤਰੀ ਲਈ ਕਾਰਜ ਕਰਨ ਅਤੇ ਬਾਣੀ ਤੇ ਬਾਣੇ ਦਾ ਧਾਰਨੀ ਹੋ ਕੇ ਸ਼ਬਦ ਗੁਰੂ ਨਾਲ ਜੁੜਨ ਲਈ ਵੀ ਆਖਿਆ |


ਪਿਛਲੀ ਖ਼ਬਰ ਸਰਕਾਰੀ ਸਕੂਲ 'ਚ ਲੋੜਵੰਦ ਵਿਦਿਆਰਥੀਆਂ ਨੂੰ 500 ਕਾਪੀਆਂ ਵੰਡੀਆਂ <br/> ਅਗਲੀ ਖ਼ਬਰ ਪੈਰਾ-ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਵਲੋਂ ਐੱਸ.ਸੀ/ਬੀ.ਸੀ. ਇੰਪਲਾਈਜ਼ ਜਥੇਬੰਦੀ ਨੂੰ ਸਮਰਥਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।