ਲੋਹਟਬੱਦੀ, 6 ਮਈ (ਕੁਲਵਿੰਦਰ ਸਿੰਘ ਡਾਂਗੋਂ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸਮੁੱਚੇ ਦੇਸ਼ ਦੇ ਲੋਕਾਂ ਲਈ ਲਏ ਜਾ ਰਹੇ ਫ਼ੈਸਲਿਆਂ ਕਾਰਨ ਅੱਜ ਹਰ ਪਾਸੇ ਭਾਜਪਾ ਦਾ ਬੋਲਬਾਲਾ ਹੈ | ਹਾਲ ਹੀ 'ਚ ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਦੇ ਢਹਿ-ਢੇਰੀ ਹੋਏ ਸਿਆਸੀ ਕਿਲ੍ਹੇ ਤੋਂ ਇਲਾਵਾ ਅਸਾਮ 'ਚ ਭਾਜਪਾ ਜਦਕਿ ਪੁਡੂਚੇਰੀ 'ਚ ਐੱਨ.ਡੀ.ਏ. ਗੱਠਜੋੜ ਦੀ ਸਰਕਾਰ ਸਥਾਪਿਤ ਹੋਣ ਨਾਲ ਸਪੱਸ਼ਟ ਹੋ ਚੁੱਕਾ ਹੈ ਕਿ ਪੰਜਾਬ 'ਚ ਆਗਾਮੀ-2027 ਵਿਧਾਨ ਸਭਾ ਚੋਣਾਂ ਦਰਮਿਆਨ ਭਾਰਤੀ ਜਨਤਾ ਪਾਰਟੀ ਬਹੁਮੱਤ ਨਾਲ ਸਰਕਾਰ ਬਣਾਏਗੀ | ਇਹ ਪ੍ਰਗਟਾਵਾ ਹਰਕੰਵਲਜੀਤ ਸਿੰਘ ਸੀਨੀਅਰ ਆਗੂ ਬੀ.ਜੇ.ਪੀ ਪੰਜਾਬ (ਹਲਕਾ ਰਾਏਕੋਟ) ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅੰਦਰ ਭਾਜਪਾ ਦਾ ਗੜ੍ਹ ਬਣ ਚੁੱਕਾ ਹੈ ਕਿਉਂਕਿ ਪੰਜਾਬ ਦੇ ਲੋਕ ਵੀ ਸਮਝ ਚੁੱਕੇ ਹਨ ਕਿ ਕੇਂਦਰ 'ਚ ਨਰਿੰਦਰ ਮੋਦੀ ਦੀ ਸਰਕਾਰ ਹੀ ਸੂਬੇ ਦੇ ਲਟਕ ਰਹੇ ਮਸਲਿਆਂ ਅਤੇ ਕਰਜ਼ੇ ਦਾ ਹੱਲ ਕਰ ਸਕਦੀ ਹੈ |