20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਨਿਰੰਕਾਰੀ ਮਿਸ਼ਨ ਵਲੋਂ ਪ੍ਰੋਜੈਕਟ 'ਅੰਮਿ੍ਤ' ਤਹਿਤ ਨਹਿਰ 'ਤੇ ਸਫ਼ਾਈ ਅਭਿਆਨ ਚਲਾਇਆ

ਅਜੀਤ ਡੈਸਕ 24-02-2026
ਰਾਏਕੋਟ, 23 ਫਰਵਰੀ (ਸੁਸ਼ੀਲ)-ਸੰਤ ਨਿਰੰਕਾਰੀ ਸਤਿਸੰਗ ਭਵਨ ਬ੍ਰਾਂਚ ਰਾਏਕੋਟ ਦੇ ਸੇਵਾਦਾਰਾਂ ਵਲੋਂ ਸੰਤ ਨਿਰੰਕਾਰੀ ਮਿਸ਼ਨ ਦੁਆਰਾ 'ਪ੍ਰੋਜੈਕਟ ਅੰਮਿ੍ਤ' ਤਹਿਤ ਅੱਜ ਕਾਲਸਾਂ ਪਿੰਡ ਵਾਲੀ ਨਹਿਰ ਉੱਤੇ ਸਫ਼ਾਈ ਅਭਿਆਨ ਚਲਾਇਆ ਗਿਆ | ਇਸ ਸਫ਼ਾਈ ਅਭਿਆਨ ਅਧੀਨ ਨਹਿਰ ਦੇ ਕਿਨਾਰਿਆਂ ਦੀ ਸਫ਼ਾਈ ਕੀਤੀ ਗਈ ਅਤੇ ਪਾਣੀ ਦੀ ਸੰਭਾਲ ਅਤੇ ਸਵੱਛਤਾ ਬਾਰੇ ਹੋਕਾ ਦਿੱਤਾ ਗਿਆ | ਇਸ ਮੌਕੇ ਰਾਏਕੋਟ ਬਰਾਂਚ ਦੇ ਸੰਯੋਜਕ ਅਵਤਾਰ ਸਿੰਘ ਨੇ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਵਲੋਂ ਪ੍ਰੋਜੈਕਟ ਅੰਮਿ੍ਤ ਦੇ ਤਹਿਤ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦੀ ਅਗਵਾਈ ਹੇਠ ਅੱਜ ਸੰਸਾਰ ਦੇ ਵੱਖ-ਵੱਖ ਦੇਸ਼ਾਂ ਦੀਆਂ ਥਾਵਾਂ 'ਤੇ ਪਾਣੀ ਨਾਲ ਸੰਬੰਧਿਤ ਸੋਮਿਆਂ ਦੀ ਸਫ਼ਾਈ ਕੀਤੀ ਗਈ ਅਤੇ ਸਾਰੀ ਮਾਨਵਤਾ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਪਾਣੀ ਦੀ ਸੰਭਾਲ ਬਹੁਤ ਜ਼ਰੂਰੀ ਹੈ | ਇਸ ਮੌਕੇ ਰਾਏਕੋਟ ਸੇਵਾ ਦਲ ਦੇ ਸੰਚਾਲਕ ਭਾਈ ਸਾਹਿਬ ਜਗਦੀਸ਼ ਸਿੰਘ, ਭਾਈ ਸਾਹਿਬ ਚੰਦ ਸਿੰਘ, ਭਾਈ ਸਾਹਿਬ ਜਸਵਿੰਦਰ ਸਿੰਘ, ਭੈਣ ਰੁਪਿੰਦਰ ਕੌਰ ਸਮੇਤ ਰਾਏਕੋਟ ਬਰਾਂਚ ਦੇ 80 ਸੇਵਾਦਾਰਾਂ ਵਲੋਂ ਇਸ ਸਫ਼ਾਈ ਅਭਿਆਨ ਵਿਚ ਯੋਗਦਾਨ ਪਾਇਆ ਗਿਆ | ਇਸ ਮੌਕੇ ਜਗਜੀਵਨ ਸਿੰਘ ਸਰਪੰਚ ਕਲਾਲ ਮਾਜਰਾ, ਹਰਜਿੰਦਰ ਸਿੰਘ, ਹਰਬੰਸ ਸਿੰਘ, ਗੁਰਚਰਨ ਸਿੰਘ, ਨਾਹਰ ਸਿੰਘ, ਰਣਜੋਤ ਸਿੰਘ ਕਾਲਸਾਂ, ਸਰਪੰਚ ਗੁਰਦੇਵ ਸਿੰਘ, ਡਾਕਟਰ ਜਗਜੀਤ ਸਿੰਘ, ਉਸਤਾਦ ਦਰਸ਼ਨ ਸਿੰਘ ਗਿੱਲ, ਜਗਸੀਰ ਸਿੰਘ ਨੰਬਰਦਾਰ ਅਤੇ ਪਿੰਡ ਦੇ ਪਤਵੰਤੇ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਾਲਜ ਆਫ਼ ਐਜੂਕੇਸ਼ਨ ਖੇਡਾਂ ਤੇ ਅਕਾਦਮਿਕ ਖੇਤਰ ਵਿਚ ਮਾਰ ਰਿਹਾ ਮੱਲਾਂ-ਪਿ੍ੰ: ਡਾ: ਪਰਗਟ ਸਿੰਘ ਗਰਚਾ ਅਗਲੀ ਖ਼ਬਰ ਉਸਤਾਦ ਰਾਗੀ ਜਸਵੰਤ ਸਿੰਘ ਤੀਬਰ ਕੁਲਾਰ ਦੀ ਯਾਦ 'ਚ ਸਿੱਖ ਸੰਗੀਤ ਸੰਮੇਲਨ 15 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।