25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸ੍ਰੀ ਅਗਰਸੈਨ ਸਮਿਤੀ ਜਗਰਾਉਂ ਵਲੋਂ ਵਿਸ਼ਾਲ ਭੰਡਾਰਾ ਲਗਾਇਆ

ਅਜੀਤ ਡੈਸਕ 20-02-2026
ਜਗਰਾਉਂ, 19 ਫਰਵਰੀ (ਵਿਨੋਦ ਕੁਮਾਰ)-ਸ੍ਰੀ ਅਗਰਸੇਨ ਸਮਿਤੀ ਜਗਰਾਉਂ (ਰਜਿ:) ਅਗਰਵਾਲ ਸਮਾਜ ਨੇ ਜਗਰਾਉਂ ਦੇ ਪੁਰਾਣੀ ਦਾਣਾ ਮੰਡੀ ਵਿਖੇ ਵਿਸ਼ਾਲ ਭੰਡਾਰਾ ਲਗਾਇਆ | ਜਗਰਾਉਂ ਦੇ ਸ਼੍ਰੀ ਦਵਾਰਿਕਾਦੀਸ਼ ਮੰਦਰ ਦੇ ਸੰਚਾਲਕ ਆਚਾਰੀਆ ਸ੍ਰੀ ਹਿਤੇਸ਼ਮੁਨੀ ਨੇ ਮੰਤਰਾਂ ਦਾ ਜਾਪ ਕਰਕੇ ਭਗਵਾਨ ਸ਼੍ਰੀ ਦਵਾਰਿਕਾਦੀਸ਼ ਜੀ ਮਹਾਰਾਜ ਨੂੰ ਪ੍ਰਸ਼ਾਦ ਭੇਟ ਕੀਤਾ | ਸੰਸਥਾ ਦੇ ਪ੍ਰਧਾਨ ਅਮਿਤ ਬਾਂਸਲ ਦੀ ਅਗਵਾਈ ਹੇਠ ਲਗਾਏ ਭੰਡਾਰੇ ਵਿਚ ਸੈਂਕੜੇ ਲੋਕਾਂ ਨੇ ਭੋਜਨ ਛਕਿਆ | ਸੰਸਥਾ ਦੇ ਚੇਅਰਮੈਨ ਅਨਮੋਲ ਗਰਗ ਨੇ ਦੱਸਿਆ ਕਿ ਸੰਸਥਾ ਭਵਿੱਖ ਵਿਚ ਵੀ ਵੱਖ-ਵੱਖ ਸਮਾਜ ਸੇਵਾ ਪ੍ਰੋਜੈਕਟ ਲਗਾਉਂਦੀ ਰਹੇਗੀ | ਇਸ ਮੌਕੇ ਸੰਸਥਾ ਦੇ ਵਾਈਸ ਚੇਅਰਮੈਨ ਕਮਲਦੀਪ ਬਾਂਸਲ, ਸੰਗਠਨ ਜਨਰਲ ਸਕੱਤਰ ਦੀਪਕ ਗੋਇਲ, ਖ਼ਜ਼ਾਨਚੀ ਵੈਭਵ ਜੈਨ, ਸੋਸ਼ਲ ਮੀਡੀਆ ਇੰਚਾਰਜ ਹਿਮਾਂਸ਼ੂ ਸਿੰਗਲ, ਰੋਹਿਤ ਗੋਇਲ, ਦੀਪਕ ਗੋਇਲ, ਲਾਲਾ ਲਾਜਪਤ ਰਾਏ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਪੁਨੀਤ ਬਾਂਸਲ, ਸੋਸ਼ਲ ਮੀਡੀਆ ਇੰਚਾਰਜ ਅੰਕੁਸ਼ ਮਿੱਤਲ, ਸਮਾਜ ਸੇਵਕ ਸੰਦੀਪ ਬੱਬਰ ਅਤੇ ਸਨਾਤਨ ਪ੍ਰੇਮੀ ਮੌਜੂਦ ਸਨ |
ਪਿਛਲੀ ਖ਼ਬਰ ਗੁਰੂ ਸਾਹਿਬਾਨਾਂ ਨੇ ਲੋਕਾਈ ਅੰਦਰ ਸੱਚ ਦਾ ਹੋਕਾ ਦਿੱਤਾ-ਬਾਬਾ ਤੇਜਿੰਦਰ ਸਿੰਘ ਨਾਨਕਸਰ ਅਗਲੀ ਖ਼ਬਰ ਪਿੰਡ ਅਖਾੜਾ ਤੋਂ ਭੰਮੀਪੁਰਾ ਜਾਂਦੇ ਰੋਡ 'ਤੇ ਦਰਦਨਾਕ ਹਾਦਸਾ, ਮੋਟਰਸਾਈਕਲ ਸਵਾਰ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।