ਮੁੱਖ ਮੰਤਰੀ ਭਗਵੰਤ ਮਾਨ ਨਾਲ ਪੱਲੇਦਾਰ ਯੂਨੀਅਨ ਦੀ ਮੀਟਿੰਗ
ਜਗਰਾਉਂ, 24 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੱਲੇਦਾਰ ਯੂਨੀਅਨ ਦੀ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ, ਜਿਸ ਦੇ ਵਿਚ ਪੰਜਾਬ ਦੇ ਵਿਚ ਪੱਲੇਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਮੁੱਖ ਮੰਤਰੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਰਾਹੁਲ ਤਿਵਾੜੀ ਸੈਕਟਰੀ ਫੂਡ ਅਤੇ ਫੂਡ ਸਪਲਾਈ ਡਿਪਾਰਟਮੈਂਟ ਤੇ ਹੋਰ ਅਹੁਦੇਦਾਰ ਸ਼ਾਮਿਲ ਹੋਏ।
ਜਗਰਾਉਂ, 24 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੱਲੇਦਾਰ ਯੂਨੀਅਨ ਦੀ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ, ਜਿਸ ਦੇ ਵਿਚ ਪੰਜਾਬ ਦੇ ਵਿਚ ਪੱਲੇਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਮੁੱਖ ਮੰਤਰੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਰਾਹੁਲ ਤਿਵਾੜੀ ਸੈਕਟਰੀ ਫੂਡ ਅਤੇ ਫੂਡ ਸਪਲਾਈ ਡਿਪਾਰਟਮੈਂਟ ਤੇ ਹੋਰ ਅਹੁਦੇਦਾਰ ਸ਼ਾਮਿਲ ਹੋਏ। ਪੰਜਾਬ ਦੀ ਸੰਘਰਸ਼ ਕਮੇਟੀ ਦੇ ਅਹੁਦੇਦਾਰ ਜਿੰਨ੍ਹਾਂ ਵਿੱਚ ਪੰਜਾਬ ਪ੍ਰਧਾਨ ਰਮੇਸ਼ ਕੁਮਾਰ ਮੇਸ਼ੀ ਸਹੋਤਾ ਫੂਡ ਐਂਡ ਅਲਾਈਡ ਵਰਕਰ ਯੂਨੀਅਨ ਪੰਜਾਬ ,ਖੁਸ਼ੀ ਮੁਹੰਮਦ ਜਨਰਲ ਸੈਕਟਰੀ ਫੂਡ ਗਰੇਨ ਐਂਡ ਅਲਾਈਡ ਵਰਕਰ ਯੂਨੀਅਨ, ਸਿੰਦਰਪਾਲ ਬੁਡਲਾਡਾ ਪ੍ਰਧਾਨ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ, ਹਰਦੇਵ ਸਿੰਘ ਗੋਲਡੀ ਪ੍ਰਧਾਨ ਗੱਲਾ ਮਜ਼ਦੂਰੀ ਯੂਨੀਅਨ, ਕਰਮਦੀਨ ਦਿਓਲ ਪ੍ਰਧਾਨ ਐੱਫ.ਸੀ.ਆਈ. ਐਂਡ ਏਜੰਸੀ ਆਜ਼ਾਦ ਯੂਨੀਅਨ, ਕਾਮਰੇਡ ਬਖਤਾਵਰ ਸਿੰਘ ਫਾਜ਼ਿਲਕਾ, ਸਵਰਨ ਸਿੰਘ ਬਿੱਟੂ ਅਬੋਹਰ ਜਨਰਲ ਸੈਕਟਰੀ ਪੰਜਾਬ ਤੋਂ ਇਲਾਵਾ ਹੋਰ ਵੀ ਵੱਖ-ਵੱਖ ਯੂਨੀਅਨ ਦੇ ਆਗੂ ਸ਼ਾਮਿਲ ਹੋਏ। ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਯੂਨੀਅਨ ਆਗੂਆਂ ਨੇ ਪੰਜਾਬ ਦੇ ਪੱਲੇਦਾਰਾਂ ਦੇ ਰੇਟਾਂ, ਟਾਈਮ ਟੇਬਲ, ਈ.ਪੀ.ਐੱਫ., ਈ.ਐੱਸ.ਆਈ ਅਤੇ ਠੇਕੇਦਾਰੀ ਖਤਮ ਕਰਕੇ ਸਿੱਧਾ ਭੁਗਤਾਨ ਕਰਨ ਵਰਗੀਆਂ ਮੁੱਖ ਮੰਗਾਂ ’ਤੇ ਵਿਚਾਰ ਵਟਾਂਦਰਾ ਕੀਤਾ । ਮੇਸ਼ੀ ਸਹੋਤਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਯੂਨੀਅਨ ਆਗੂਆਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਉਹ ਮਜ਼ਦੂਰਾਂ ਦੇ ਨਾਲ ਹਨ, ਮਜ਼ਦੂਰਾਂ ਦੇ ਹੱਕ ਦੇ ਵਿੱਚ ਫ਼ੈਸਲਾ ਲੈਣਗੇ ਜਿਹੜੀਆਂ ਰਹਿੰਦੀਆਂ ਸ਼ਰਤਾਂ ਨੇ ਐੱਫ.ਸੀ.ਆਈ. ਦੇ ਨਾਲ ਨਾਲ ਭਾਰਤ ਸਰਕਾਰ ਨਾਲ ਸਬੰਧਿਤ ਇੰਨ੍ਹਾਂ ਦਾ ਜਲਦ ਹੱਲ ਕਰਨ ਦੇ ਲਈ ਉਹ ਖੁਦ ਐੱਫ.ਸੀ.ਆਈ. ਦੇ ਅਧਿਕਾਰੀਆਂ ਅਤੇ ਭਾਰਤ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਪਹਿਲ ਦੇ ਅਧਾਰ ’ਤੇ ਮੀਟਿੰਗ ਕਰਨਗੇ। ਮੇਸ਼ੀ ਸਹੋਤਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਯੂਨੀਅਨ ਆਗੂਆਂ ਤੋਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਪਾਲਿਸੀ ਬਣਾਉਣ ਦੇ ਲਈ 3 ਅਕਤੂਬਰ ਤੱਕ ਦਾ ਸਮਾਂ ਮੰਗਿਆ ਹੈ ਜਿਸ ’ਤੇ ਮੀਟਿੰਗ ਵਿੱਚ ਮੌਜੂਦ ਸਾਰੇ ਯੂਨੀਅਨ ਆਗੂਆਂ ਨੇ ਆਪਣੀ ਸਹਿਮਤੀ ਜਤਾਈ ਹੈ।