25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸਰਕਾਰੀ ਪ੍ਰਾਇਮਰੀ ਸਕੂਲ ਸੂਜਾਪੁਰ ਨੂੰ ਹਾਂਸ ਪਰਿਵਾਰ ਨੇ ਮਾਤਾ ਸੁਰਜੀਤ ਕੌਰ ਹਾਂਸ ਦੀ ਯਾਦ ਵਿਚ ਇਕ ਫਰਿੱਜ ਤੇ ਪੱਖਾ ਭੇਟ ਜਤਿੰਦਰਾ ਗਰੀਨਫੀਲਡ ਸਕੂਲ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ

ਜਗਰਾਉਂ, 24 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਵਿਸ਼ਵ ਪੰਜਾਬੀ ਦਿਵਸ ’ਤੇ ਸਥਾਨਕ ਝਾਂਸੀ ਰਾਣੀ ਚੌਂਕ ਵਿੱਚ ਪੰਜਾਬੀ ਪ੍ਰੇਮੀਆਂ, ਸਾਹਿਤਕਾਰਾਂ ਵਲੋਂ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਚੇਤਨਾ ਰੈਲੀ ਕੱਢੀ ਗਈ। ਇਸ ਸਮੇਂ ਪੰਜਾਬੀ ਪ੍ਰੇਮੀਆਂ ਦੇ ਹੱਥਾਂ ’ਚ ਬੈਨਰ ਫੜ੍ਹੇ ਹੋਏ ਸਨ, ਜਿੰਨਾਂ ’ਤੇ ਆਪਣੀ ਮਾਂ ਬੋਲੀ ਪੰਜਾਬੀ ’ਤੇ ਮਾਣ ਕਰੀਏ, ਘਰਾਂ ’ਚ ਮਾਂ ਬੋਲੀ ਪੰਜਾਬੀ ਹੀ ਬੋਲੀਏ, ਬੱਚਿਆਂ ਨਾਲ ਵੀ ਪੰਜਾਬੀ ’ਚ ਗੱਲਾਂ ਕਰੀਏ ਆਦਿ ਲਿਖਿਆ ਹੋਇਆ ਸੀ।

ਅਜੀਤ ਡੈਸਕ 25-09-2026
ਜਗਰਾਉਂ, 24 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਵਿਸ਼ਵ ਪੰਜਾਬੀ ਦਿਵਸ ’ਤੇ ਸਥਾਨਕ ਝਾਂਸੀ ਰਾਣੀ ਚੌਂਕ ਵਿੱਚ ਪੰਜਾਬੀ ਪ੍ਰੇਮੀਆਂ, ਸਾਹਿਤਕਾਰਾਂ ਵਲੋਂ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਚੇਤਨਾ ਰੈਲੀ ਕੱਢੀ ਗਈ। ਇਸ ਸਮੇਂ ਪੰਜਾਬੀ ਪ੍ਰੇਮੀਆਂ ਦੇ ਹੱਥਾਂ ’ਚ ਬੈਨਰ ਫੜ੍ਹੇ ਹੋਏ ਸਨ, ਜਿੰਨਾਂ ’ਤੇ ਆਪਣੀ ਮਾਂ ਬੋਲੀ ਪੰਜਾਬੀ ’ਤੇ ਮਾਣ ਕਰੀਏ, ਘਰਾਂ ’ਚ ਮਾਂ ਬੋਲੀ ਪੰਜਾਬੀ ਹੀ ਬੋਲੀਏ, ਬੱਚਿਆਂ ਨਾਲ ਵੀ ਪੰਜਾਬੀ ’ਚ ਗੱਲਾਂ ਕਰੀਏ ਆਦਿ ਲਿਖਿਆ ਹੋਇਆ ਸੀ। ਇਸ ਮੌਕੇ ਗੁਰਪ੍ਰੀਤ ਸਿੰਘ ਦੇ ਸੱਦੇ ’ਤੇ ਇਕੱਤਰ ਪੰਜਾਬੀ ਪ੍ਰੇਮੀਆਂ ਨੇ ਦੱਸਿਆ ਕਿ ਪੂਰੇ ਵਿਸ਼ਵ ’ਚ ਬੋਲੀ ਜਾਂਦੀ ਪੰਜਾਬੀ ਦਾ ਸਥਾਨ ਦਸਵਾਂ ਹੈ। ਉਨ੍ਹਾਂ ਕਿਹਾ ਕਿ ਇਸ ਜ਼ੁਬਾਨ ਨੂੰ ਪੂਰੀ ਦੁਨੀਆਂ ਵਿਚ 16 ਕਰੋੜ ਲੋਕ ਬੋਲਦੇ ਹਨ। ਚੜ੍ਹਦੇ ਪੰਜਾਬ ’ਚ ਤਿੰਨ ਕਰੋੜ ਅਤੇ ਲਹਿੰਦੇ ਪੰਜਾਬ ਤੇ ਪਾਕਿਸਤਾਨ ’ਚ ਅੱਠ ਕਰੋੜ ਲੋਕ ਪੰਜਾਬੀ ਬੋਲਦੇ ਹਨ। ਇਸ ਸਮੇਂ ਬੋਲਦਿਆਂ ਉੱਘੇ ਸਾਹਿਤਕਾਰ ਹਰਬੰਸ ਸਿੰਘ ਅਖਾੜਾ, ਮਾਸਟਰ ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸਰਕਾਰਾਂ ਨੇ ਪਿਛਲੇ ਅਰਸੇ ’ਚ ਸਰਕਾਰੀ, ਗੈਰ ਸਰਕਾਰੀ ਸੰਸਥਾਵਾਂ ਅਤੇ ਅਦਾਲਤਾਂ ’ਚ ਸਮੁੱਚਾ ਕੰਮ ਪੰਜਾਬੀ ’ਚ ਕਰਨ ਦੇ ਦਮਗਜ਼ੇ ਮਾਰੇ ਹਨ ਪਰ ਅਮਲ ’ਚ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਿਹੜੀ ਕੌਮ ਮਾਂ ਬੋਲੀ ਤੋਂ ਟੁੱਟ ਜਾਂਦੀ ਹੈ ਉਹ ਖ਼ਤਮ ਹੋ ਜਾਂਦੀ ਹੈ। ਇਸ ਸਮੇਂ ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਪੰਜਾਬੀ ਪਰਿਵਾਰਾਂ ’ਚ ਖਾਸਕਰ ਮੱਧਵਰਗੀ ਅਤੇ ਅਮੀਰ ਘਰਾਂ ’ਚ ਹਿੰਦੀ ਬੋਲਣਾ ਇੱਕ ਉਪਰਲੇ ਦਰਜੇ ਦਾ ਭਰਮ ਹੋਣ ਦਾ ਫੈਸ਼ਨ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਕੌਮ ਦਾ ਸੱਭਿਆਚਾਰ ਇਕ ਬੇਹੱਦ ਅਮੀਰ ਸੱਭਿਆਚਾਰ ਹੈ ਜਿਸ ਦੇ ਦੂਨੀਆਂ ਭਰ ਦੇ ਲੋਕ ਦੀਵਾਨੇ ਹਨ। ਉਨ੍ਹਾਂ ਪੰ ਜਾਬ ਭਰ ਦੇ ਸ਼ਹਿਰਾਂ ’ਚ ਦੁਕਾਨਾਂ ਦੇ ਬੋਰਡ ਪੰਜਾਬੀ ’ਚ ਲਾਜ਼ਮੀ ਲਿਖਣ ਦਾ ਕਾਨੂੰਨ ਬਣਾਉਣ ਦੀ ਮੰਗ ਕੀਤੀ। ਇਸ ਸਮੇਂ ਗੁਰਜੀਤ ਸਹੋਤਾ, ਕੈਪਟਨ ਨਰੇਸ਼ ਵਰਮਾ, ਰਾਜਪਾਲ ਜੈਨ, ਸੋਨੀ ਮੱਕੜ, ਸਤਪਾਲ ਸਿੰਘ ਦੇਹੜਕਾ, ਮੇਜਰ ਸਿੰਘ ਛੀਨਾ, ਜਗਦੀਸ਼ ਮਹਿਤਾ, ਸਤਨਾਮ ਸਿੰਘ, ਬਲਵਿੰਦਰ ਸਿੰਘ, ਪ੍ਰਤਾਪ ਸਿੰਘ, ਭਾਗ ਸਿੰਘ, ਅਸ਼ੋਕ ਭੰਡਾਰੀ, ਮਨੋਹਰ ਸਿੰਘ ਟੱਕਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਾਂ ਬੋਲੀ ਪੰਜਾਬੀ ਸਾਡੀ ਪਹਿਚਾਣ ਤੇ ਵਿਰਾਸਤ ਦਾ ਅਨਮੋਲ ਹਿੱਸਾ ਹੈ-ਪ੍ਰਿੰਸੀਪਲ ਖੁਰਾਣਾ ਅਗਲੀ ਖ਼ਬਰ ਮੇਲਾ ਛਪਾਰ ’ਤੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਹੋ ਰਹੀ ਇਤਿਹਾਸਕ ਕਾਨਫ਼ਰੰਸ ਸੂਬੇ ਵਿਚ ਸਰਕਾਰ ਬਣਾਉਣ ਦਾ ਮੁੱਢ ਬੰਨ੍ਹੇਗੀ-...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।