04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਮੈਕਰੋ ਗਲੋਬਲ ਜਗਰਾਉਂ ਬ੍ਰਾਂਚ ਦੇ ਵਿਦਿਆਰਥੀ ਨੇ ਪ੍ਰਾਪਤ ਕੀਤੇ 6.5 ਬੈਂਡ

ਅਜੀਤ ਡੈਸਕ 23-01-2026
ਜਗਰਾਉਂ, 22 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)-ਮੈਕਰੋ ਗਲੋਬਲ ਜਗਰਾਉਂ ਬ੍ਰਾਂਚ ਆਪਣੀਆਂ ਆਈਲੈਟਸ ਅਤੇ ਸਟੂਡੈਂਟ ਵੀਜ਼ੇ ਦੀਆਂ ਸੇਵਾਵਾਂ ਨਾਲ ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਬਣ ਚੁੱਕੀ ਹੈ | ਇਸ ਸੰਸਥਾ ਵਿਚ ਸਟੂਡੈਂਟ ਵੀਜ਼ੇ ਦੇ ਨਾਲ-ਨਾਲ ਵਿਜ਼ਟਰ ਵੀਜ਼ੇ ਅਤੇ ਓਪਨ ਵਰਕ ਪਰਮਿਟ ਦੀਆਂ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ | ਮੈਕਰੋ ਗਲੋਬਲ ਦੀ ਜਗਰਾਉਂ ਬ੍ਰਾਂਚ ਦੇ ਵਿਦਿਆਰਥੀਆਂ ਵਿਚੋਂ ਇਸ਼ਾਨਦੀਪ ਕੌਰ ਪੁੱਤਰੀ ਸ. ਕੁਲਦੀਪ ਸਿੰਘ ਵਾਸੀ ਕਾਉਂਕੇ ਕਲਾਂ ਨੇ ਲਿਸਨਿੰਗ ਵਿਚੋਂ 7.5, ਰੀਡਿੰਗ ਵਿਚੋਂ 6, ਰਾਈਟਿੰਗ ਵਿਚੋਂ 6, ਸਪੀਕਿੰਗ ਵਿਚੋਂ 6 ਬੈਂਡ ਹਾਸਲ ਕੀਤੇ ਹਨ | ਸੰਸਥਾ ਵਿਚ ਕਮਜ਼ੋਰ ਵਿਦਿਆਰਥੀਆਂ ਲਈ ਸਪੈਸ਼ਲ ਸੈਮੀਨਾਰ ਰੱਖਿਆ ਜਾਂਦਾ ਹੈ ਅਤੇ ਕੁਆਲਿਟੀ ਨੂੰ ਬਰਕਰਾਰ ਰੱਖਦੇ ਹੋਏ ਵਿਦਿਆਰਥੀਆਂ ਨੂੰ ਫਰੈੱਸ਼ ਹੈਂਡਆਓਟਸ ਦਿੱਤੇ ਜਾਂਦੇ ਹਨ, ਜੋ ਕਿ ਵਿਦਿਆਰਥੀਆਂ ਨੂੰ ਚੰਗੇ ਸਕੋਰ ਪ੍ਰਾਪਤ ਕਰਨ ਲਈ ਮੱਦਦਗਾਰ ਸਾਬਿਤ ਹੁੰਦੇ ਹਨ | ਇਸ ਮੌਕੇ ਗੁਰਮਿਲਾਪ ਸਿੰਘ ਡੱਲਾ ਨੇ ਸਟਾਫ਼ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ |
ਪਿਛਲੀ ਖ਼ਬਰ ਸਾਹਿਤ ਸਭਾ ਰਾਏਕੋਟ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਪਿੰਡ ਜੌਹਲਾਂ ਵਿਖੇ ਗਲੀਆਂ 'ਚ ਇੰਟਰਲਾਕ ਟਾਈਲਾਂ ਲਗਾਉਣ ਦੇ ਵਿਕਾਸ ਕਾਰਜ ਦੀ ਸ਼ੁਰੂਆਤ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।