23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਕੇ. ਵੀ. ਕੇ. ਬਾਹੋਵਾਲ ਵਲੋਂ ਖੁੰਬਾਂ ਦੀ ਕਾਸ਼ਤ ਸੰਬੰਧੀ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ

ਮਾਹਿਲਪੁਰ 22 ਅਕਤੂਬਰ (ਰਜਿੰਦਰ ਸਿੰਘ)-ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਕਿਸਾਨਾਂ, ਕਿਸਾਨ ਔਰਤਾਂ ਤੇ ਪੇਂਡੂ ਨੌਜਵਾਨਾਂ ਦੇ ਲਾਭ ਲਈ ਸਹਾਇਕ ਕਿੱਤਿਆਂ ਨੂੰ ਮੁੱਖ ਰੱਖਦੇ ਹੋਏ ਖੁੰਬਾਂ ਦੀ ਕਾਸ਼ਤ ਸੰਬੰਧੀ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ। ਇਸ ਮੌਕੇ ਡਾ.

ਅਜੀਤ ਡੈਸਕ 23-10-2026
ਮਾਹਿਲਪੁਰ 22 ਅਕਤੂਬਰ (ਰਜਿੰਦਰ ਸਿੰਘ)-ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਕਿਸਾਨਾਂ, ਕਿਸਾਨ ਔਰਤਾਂ ਤੇ ਪੇਂਡੂ ਨੌਜਵਾਨਾਂ ਦੇ ਲਾਭ ਲਈ ਸਹਾਇਕ ਕਿੱਤਿਆਂ ਨੂੰ ਮੁੱਖ ਰੱਖਦੇ ਹੋਏ ਖੁੰਬਾਂ ਦੀ ਕਾਸ਼ਤ ਸੰਬੰਧੀ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ। ਇਸ ਮੌਕੇ ਡਾ. ਮਨਿੰਦਰ ਸਿੰਘ ਬੌਂਸ ਨੇ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਸਿੱਖਿਆਰਥੀਆਂ ਨੂੰ ਕੇ. ਵੀ. ਕੇ. ਵਲੋਂ ਕਿਸਾਨ ਭਾਈਚਾਰੇ ਦੀ ਬਿਹਤਰੀ ਲਈ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਣੂੰ ਕਰਵਾਇਆ ਅਤੇ ਉਨ੍ਹਾਂ ਨੂੰ ਆਪਣੀ ਆਮਦਨ ਵਧਾਉਣ ਲਈ ਸਹਾਇਕ ਕਿੱਤਿਆਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਡਾ. ਅਜੈਬ ਸਿੰਘ ਨੇ ਪਰਾਲੀ ਵਾਲੀ ਖੁੰਬ ਦੀ ਕਾਸ਼ਤ, ਬੀਜ ਉਤਪਾਦਨ ਖਾਦ ਦੀ ਤਿਆਰੀ ਤੇ ਫਸਲ ਪ੍ਰਬੰਧਨ ਬਾਰੇ ਡੂੰਘਾਈ ਨਾਲ ਚਰਚਾ ਕੀਤੀ। ਡਾ. ਕਰਮਵੀਰ ਸਿੰਘ ਗਰਚਾ ਦੁਆਰਾ ਸਿੱਖਿਆਰਥੀਆਂ ਨੂੰ ਕੈਂਪਸ ਵਿਖੇ ਪ੍ਰੈਕਟੀਕਲ ਸੈਸ਼ਨਾਂ ਦੌਰਾਨ ਹੱਥੀਂ ਮਸ਼ਰੂਮ ਦੀ ਕਾਸ਼ਤ ਦੇ ਵੱਖ-ਵੱਖ ਪਹਿਲੂਆਂ ਨੂੰ ਸਿਖਾਇਆ ਗਿਆ। ਕੇ. ਵੀ. ਕੇ. ਦੇ ਮਾਹਿਰਾਂ ਨੇ ਖੁੰਬਾਂ ਦੇ ਰੋਗ ਪ੍ਰਬੰਧਨ, ਖੁੰਬਾਂ ਦੀ ਪ੍ਰੋਸੈਸਿੰਗ ਤੇ ਮੰਡੀਕਰਨ ਬਾਰੇ ਦੱਸਿਆ। ਸਿੱਖਿਆਰਥੀਆਂ ਨੇ ਸਫਲ ਮਸ਼ਰੂਮ ਉਤਪਾਦਕ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਪੁਰਾਣੇ ਸਿੱਖਿਆਰਥੀ ਬਲਦੇਵ ਸਿੰਘ ਦੇ ਪਿੰਡ ਠੁਆਣਾ ਵਿਖੇ ਸਥਿਤ ਖੁੰਬ ਫਾਰਮ ਦਾ ਦੌਰਾ ਵੀ ਕੀਤਾ।
ਪਿਛਲੀ ਖ਼ਬਰ ਸੇਂਟ ਸੋਲਜਰ ਸਕੂਲ ’ਚ ‘ਬੈੱਸਟ ਆਊਟ ਆਫ਼ ਵੇਸਟ’ ਵਿਸ਼ੇ ’ਤੇ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਖ਼ਾਲਸਾ ਕਾਲਜ ’ਚ ਨੈਤਿਕ ਸਿੱਖਿਆ ਇਮਤਿਹਾਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।