ਜਨਮ ਦਿਨ ਮੌਕੇ ਸਾਂਝੀ ਰਸੋਈ ਲਈ ਰਾਸ਼ੀ ਭੇਟ
ਹੁਸ਼ਿਆਰਪੁਰ, 22 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਆਸ਼ਿਕਾ ਜੈਨ ਦੀ ਯੋਗ ਅਗਵਾਈ ਹੇਠਾਂ ਚਲਾਈ ਜਾ ਰਹੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਮੁਹੱਲਾ ਈਸ਼ ਨਗਰ ਹੁਸ਼ਿਆਰਪੁਰ ਵਿਖੇ ‘ਸਾਂਝੀ ਰਸੋਈ’ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਸ ਰਸੋਈ ਰਾਹੀਂ ਆਮ ਲੋਕਾਂ ਨੂੰ ਕੇਵਲ ਰੁਪਏ 10 ਪ੍ਰਤੀ ਥਾਲੀ ਦੀ ਮਾਮੂਲੀ ਦਰ ‘ਤੇ ਦੁਪਹਿਰ ਦਾ ਪੌਸ਼ਟਿਕ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਅਜੀਤ ਡੈਸਕ
23-10-2026