27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸਹੁਰਿਆਂ ਤੋਂ ਤੰਗ ਹੋ ਕੇ ਨਵ ਵਿਆਹੁਤਾ ਨੇ ਲਿਆ ਫਾਹਾ

ਹੁਸ਼ਿਆਰਪੁਰ, 26 ਸਤੰਬਰ (ਬਲਜਿੰਦਰਪਾਲ ਸਿੰਘ)-ਸਹੁਰਾ ਪਰਿਵਾਰ ਵਲੋਂ ਤੰਗ ਪ੍ਰੇਸ਼ਾਨ ਨਵੀਂ ਵਿਆਹੀ ਔਰਤ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਬੁੱਲੋ੍ਵਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਪਤੀ ਤੇ ਨਨਾਣ ਨੂੰ ਨਾਮਜ਼ਦ ਕੀਤਾ ਹੈ।

ਪਤੀ ਤੇ ਨਣਾਨ ਨਾਮਜ਼ਦ 27-09-2026
ਹੁਸ਼ਿਆਰਪੁਰ, 26 ਸਤੰਬਰ (ਬਲਜਿੰਦਰਪਾਲ ਸਿੰਘ)-ਸਹੁਰਾ ਪਰਿਵਾਰ ਵਲੋਂ ਤੰਗ ਪ੍ਰੇਸ਼ਾਨ ਨਵੀਂ ਵਿਆਹੀ ਔਰਤ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਬੁੱਲੋ੍ਵਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਪਤੀ ਤੇ ਨਨਾਣ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਸਟਿਆਣਾ ਦੇ ਵਾਸੀ ਤੀਰਥ ਰਾਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਆਪਣੀ 22 ਸਾਲਾ ਲੜਕੀ ਦਾ ਵਿਆਹ 9 ਮਈ 2026 ਨੂੰ ਜ਼ਿਲ੍ਹਾ ਜਲੰਧਰ ਦੇ ਥਾਣਾ ਭੋਗਪੁਰ ਅਧੀਨ ਪਿੰਡ ਸਨੇਰਾ ਦੇ ਵਾਸੀ ਗੁਰਪ੍ਰੀਤ ਸਿੰਘ ਪੁੱਤਰ ਲਾਲ ਚੰਦ ਨਾਲ ਕੀਤੀ ਸੀ। ਪੀੜਤ ਪਿਤਾ ਨੇ ਦੱਸਿਆ ਕਿ ਵਿਆਹ ਦੇ ਥੋੜੇ ਸਮੇਂ ਬਾਅਦ ਹੀ ਉਸ ਦੀ ਲੜਕੀ ਨੂੰ ਪਤੀ ਤੇ ਨਨਾਣ ਪਿੰਕੀ ਹੋਰ ਦਾਜ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਨ ਲੱਗੇ। ਉਸ ਦੇ ਅਨੁਸਾਰ ਦੋਸ਼ੀਆਂ ਨੇ ਉਸ ਦੀ ਲੜਕੀ ਨੂੰ ਦਾਜ ਦੀ ਕਥਿਤ ਮੰਗ ਪੂਰੀ ਨਾ ਹੋਣ ’ਤੇ ਉਸ ਨੂੰ ਘਰ ਤੋਂ ਕੱਢਦੇ ਸਮੇਂ ਕਿਹਾ ਕਿ ਜਦੋਂ ਤੱਕ ਦਾਜ ਦੀ ਮੰਗ ਪੂਰੀ ਨਹੀਂ ਹੁੰਦੀ ਤਾਂ ਉਹ ਘਰ ਵਾਪਸ ਨਾ ਆਵੇ। ਉਸ ਨੇ ਦੱਸਿਆ ਕਿ ਉਕਤ ਪ੍ਰੇਸ਼ਾਨੀਆਂ ਦੇ ਚੱਲਦੇ ਘਰ ’ਚ ਗਾਡਰ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਪੁਲਿਸ ਨੇ ਪਤੀ ਤੇ ਨਨਾਣ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਕਾਕਾ ਅਮਨਦੀਪ ਮੱਟੂ ਦੀ ਯਾਦ ’ਚ ਲਗਾਏ 18ਵੇਂ ਕੈਂਪ ’ਚ 101 ਮੈਂਬਰਾਂ ਵਲੋਂ ਖ਼ੂਨਦਾਨ ਅਗਲੀ ਖ਼ਬਰ ਚੇਅਰਮੈਨ ਸੁਰਜੀਤ ਸਿੰਘ ਨੇ ਆਰ. ਸੀ. ਸੀ. ਡਰੇਨ ਦੇ ਕੁਦਰਤੀ ਵਹਾਅ ਵਿਚ ਅੜਚਣ ਪਾਉਣ ਦੇ ਲਗਾਏ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।