16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸੂਬਾ ਪੱਧਰੀ ਸਾਇੰਸ ਡਰਾਮਾ ਮੁਕਾਬਲੇ ’ਚ ਪਲਾਹੜ ਸਕੂਲ ਦੀ ਬੱਲੇ-ਬੱਲੇ

ਡਰਾਮਾ ਟੀਮ ਰਹੀ ਉਪ ਜੇਤੂ ਹੋਣਹਾਰ ਵਿਦਿਆਰਥਣ ਸ਼ਗਨ ਸਰਬੋਤਮ ਅਦਾਕਾਰਾ ਐਲਾਨੀ ਗਈ ਰਾਮਗੜ੍ਹ ਸੀਕਰੀ, 16 ਨਵੰਬਰ (ਕਟੋਚ)- ਸੂਬਾ ਮੰਤਰੀ ਡਰਾਮਾ ਮੁਕਾਬਲੇ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਲਾਹੜ ਦੀ ਡਰਾਮਾ ਟੀਮ ਨੇ ਦਮਦਾਰ ਅਤੇ ਸ਼ਲਾਘਾਯੋਗ ਪ੍ਰਦਰਸ਼ਨ ਕਰਕੇ ਸੂਬੇ ਭਰ ਵਿਚ ਉਪ ਜੇਤੂ ਰਹਿ ਕੇ ਆਪਣੇ ਸਕੂਲ, ਬਲਾਕ ਤਲਵਾੜਾ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂਅ ਹੋਰ ਉੱਚਾ ਕੀਤਾ ਹੈ। ਸਕੂਲ ਪ੍ਰਮੁੱਖ ਗਣੇਸ਼ ਰਾਜ ਅਤੇ ਉਪ ਪ੍ਰਮੁੱਖ ਗੁਰਮੇਲ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੀ ਪ੍ਰਤਿਭਾਸ਼ਾਲੀ ਅਧਿਆਪਕਾ ਮੈਡਮ ਸਪਨਾ ਕੁਮਾਰੀ ਦੇ ਮਾਰਗਦਰਸ਼ਨ ਵਿਚ ਸਕੂਲ ਦੀ ਡਰਾਮਾ ਟੀਮ ਪਹਿਲਾਂ ਬਲਾਕ ਪੱਧਰੀ ਅਤੇ ਉਪਰੰਤ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਜੇਤੂ ਰਹੀ ਸੀ ਜਿਸ ਉਪਰੰਤ ਸੂਬਾ ਪੱਧਰੀ ਮੁਕਾਬਲੇ ਵਿਚ ਸੂਬੇ ਭਰ ਵਿਚ ਦੂਜੇ ਸਥਾਨ ’ਤੇ ਰਹੀ ਹੈ।

ਅਜੀਤ ਡੈਸਕ 17-11-2026
ਡਰਾਮਾ ਟੀਮ ਰਹੀ ਉਪ ਜੇਤੂ ਹੋਣਹਾਰ ਵਿਦਿਆਰਥਣ ਸ਼ਗਨ ਸਰਬੋਤਮ ਅਦਾਕਾਰਾ ਐਲਾਨੀ ਗਈ ਰਾਮਗੜ੍ਹ ਸੀਕਰੀ, 16 ਨਵੰਬਰ (ਕਟੋਚ)- ਸੂਬਾ ਮੰਤਰੀ ਡਰਾਮਾ ਮੁਕਾਬਲੇ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਲਾਹੜ ਦੀ ਡਰਾਮਾ ਟੀਮ ਨੇ ਦਮਦਾਰ ਅਤੇ ਸ਼ਲਾਘਾਯੋਗ ਪ੍ਰਦਰਸ਼ਨ ਕਰਕੇ ਸੂਬੇ ਭਰ ਵਿਚ ਉਪ ਜੇਤੂ ਰਹਿ ਕੇ ਆਪਣੇ ਸਕੂਲ, ਬਲਾਕ ਤਲਵਾੜਾ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂਅ ਹੋਰ ਉੱਚਾ ਕੀਤਾ ਹੈ। ਸਕੂਲ ਪ੍ਰਮੁੱਖ ਗਣੇਸ਼ ਰਾਜ ਅਤੇ ਉਪ ਪ੍ਰਮੁੱਖ ਗੁਰਮੇਲ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੀ ਪ੍ਰਤਿਭਾਸ਼ਾਲੀ ਅਧਿਆਪਕਾ ਮੈਡਮ ਸਪਨਾ ਕੁਮਾਰੀ ਦੇ ਮਾਰਗਦਰਸ਼ਨ ਵਿਚ ਸਕੂਲ ਦੀ ਡਰਾਮਾ ਟੀਮ ਪਹਿਲਾਂ ਬਲਾਕ ਪੱਧਰੀ ਅਤੇ ਉਪਰੰਤ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਜੇਤੂ ਰਹੀ ਸੀ ਜਿਸ ਉਪਰੰਤ ਸੂਬਾ ਪੱਧਰੀ ਮੁਕਾਬਲੇ ਵਿਚ ਸੂਬੇ ਭਰ ਵਿਚ ਦੂਜੇ ਸਥਾਨ ’ਤੇ ਰਹੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਸ਼ਗਨ ਨੂੰ ਸਰਬੋਤਮ ਅਦਾਕਾਰਾ ਵੀ ਐਲਾਨਿਆ ਗਿਆ ਹੈ ਅਤੇ ਸਕੂਲ ਦੀ ਹੋਣਹਾਰ ਤੇ ਪ੍ਰਤਿਭਾਸ਼ਾਲੀ ਅਧਿਆਪਕਾ ਮੈਡਮ ਸਪਨਾ ਕੁਮਾਰੀ ਨੂੰ ਵੀ ਸਰਬੋਤਮ ਡਾਇਰੈਕਟਰ ਦਾ ਵੀ ਖ਼ਿਤਾਬ ਮਿਲਿਆ ਹੈ ਜੋ ਕਿ ਸਕੂਲ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੀ ਡਰਾਮਾ ਟੀਮ ਹੁਣ ਕੌਮੀ ਪੱਧਰ ਦੇ ਮੁਕਾਬਲੇ ਲਈ ਨਵੀਂ ਦਿੱਲੀ ਵਿਖੇ ਜਾਵੇਗੀ। ਸਕੂਲ ਦੀ ਇਸ ਉਪਲਬਧੀ ਤੇ ਬਲਾਕ ਨੋਡਲ ਅਫ਼ਸਰ ਪ੍ਰਿੰ. ਜਪਿੰਦਰ ਕੁਮਾਰ ਅਤੇ ਪ੍ਰਿੰ. ਧੀਰਜ ਵਸ਼ਿਸ਼ਟ ਨੇ ਸਕੂਲ ਪ੍ਰਬੰਧਕ ਨੂੰ ਵਧਾਈ ਦਿੱਤੀ ਅਤੇ ਕੌਮੀ ਪੱਧਰ ’ਤੇ ਹੋਣ ਵਾਲੇ ਮੁਕਾਬਲੇ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ ਹਨ।
ਪਿਛਲੀ ਖ਼ਬਰ ਮਟਰ ਦੀ ਫ਼ਸਲ ਤੇ ਮੌਸਮ ਦੀ ਮਾਰ ਨੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੇ ਸਾਹ ਸੂਤੇ ਅਗਲੀ ਖ਼ਬਰ 2027 ਦੀਆਂ ਚੋਣਾਂ ’ਚ ਅਕਾਲੀ ਦਲ (ਬ) ਦਾ ਬੀ.ਸੀ. ਵਿੰਗ ਅਹਿਮ ਭੂਮਿਕਾ ਨਿਭਾਏਗਾ-ਜਥੇ. ਗਾਬੜੀਆ ਅਹੁਦੇਦਾਰਾਂ ਤੇ ਵਰਕਰਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।