16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਦੇਨੋਵਾਲ ਕਲਾਂ ਦੇ ਛਿੰਝ ਮੇਲੇ ’ਚ ਸ਼ਹਿਬਾਜ਼ ਆਲਮਗੀਰ ਤੇ ਗੁਰਨਾਮ ਬਾਬਾ ਫਲਾਹੀ ਅੱਵਲ ਰਹੇ

ਗੜ੍ਹਸ਼ੰਕਰ, 16 ਨਵੰਬਰ (ਧਾਲੀਵਾਲ)-ਪਿੰਡ ਦੇਨੋਵਾਲ ਕਲਾਂ ਵਿਖੇ ਬਾਬਾ ਨਗਾਈਆ ਰਾਮ ਦੀ ਬਰਸੀ ਮੌਕੇ ਬਾਬਾ ਸੋਹਣ ਸਿੰਘ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਵਲੋਂ ਕਰਵਾਏ ਜਾ ਰਹੇ ਸਾਲਾਨਾ ਛਿੰਝ ਮੇਲੇ ਵਿਚ ਪਟਕੇ ਦੀ ਕੁਸ਼ਤੀ ਸ਼ਹਿਬਾਜ਼ ਆਲਮਗੀਰ ਨੇ ਅਲੀ ਇਰਾਨ ਪਹਿਲਵਾਨ ਨੂੰ ਚਿੱਤ ਕਰਕੇ ਜਿੱਤੀ। ਇਸੇ ਤਰ੍ਹਾਂ ਛਿੰਝ ਮੇਲੇ ਦੀ ਦੂਜੀ ਪਟਕੇ ਦੀ ਕੁਸ਼ਤੀ ਗੁਰਨਾਮ ਬਾਬਾ ਫਲਾਹੀ ਨੇ ਜਸ਼ਨ ਭਾਰਟਾ ਨੂੰ ਹਰਾਕੇ ਜਿੱਤ ਲਈ।

ਅਜੀਤ ਡੈਸਕ 17-11-2026
ਗੜ੍ਹਸ਼ੰਕਰ, 16 ਨਵੰਬਰ (ਧਾਲੀਵਾਲ)-ਪਿੰਡ ਦੇਨੋਵਾਲ ਕਲਾਂ ਵਿਖੇ ਬਾਬਾ ਨਗਾਈਆ ਰਾਮ ਦੀ ਬਰਸੀ ਮੌਕੇ ਬਾਬਾ ਸੋਹਣ ਸਿੰਘ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਵਲੋਂ ਕਰਵਾਏ ਜਾ ਰਹੇ ਸਾਲਾਨਾ ਛਿੰਝ ਮੇਲੇ ਵਿਚ ਪਟਕੇ ਦੀ ਕੁਸ਼ਤੀ ਸ਼ਹਿਬਾਜ਼ ਆਲਮਗੀਰ ਨੇ ਅਲੀ ਇਰਾਨ ਪਹਿਲਵਾਨ ਨੂੰ ਚਿੱਤ ਕਰਕੇ ਜਿੱਤੀ। ਇਸੇ ਤਰ੍ਹਾਂ ਛਿੰਝ ਮੇਲੇ ਦੀ ਦੂਜੀ ਪਟਕੇ ਦੀ ਕੁਸ਼ਤੀ ਗੁਰਨਾਮ ਬਾਬਾ ਫਲਾਹੀ ਨੇ ਜਸ਼ਨ ਭਾਰਟਾ ਨੂੰ ਹਰਾਕੇ ਜਿੱਤ ਲਈ। ਛਿੰਝ ਮੇਲੇ ਵਿਚ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਹੇਮ ਰਾਜ ਰਾਜੀ ਚੇਅਰਮੈਨ ਮਾਰਕੀਟ ਕਮੇਟੀ, ਜਥੇਦਾਰ ਜੋਗਾ ਸਿੰਘ ਇਬਰਾਹੀਮਪੁਰ , ਜਿੰਦਰ ਸਿੰਘ ਗਿੱਲ, ਤਰਲੋਕ ਸਿੰਘ ਨਾਗਪਾਲ, ਕਸ਼ਮੀਰ ਸਿੰਘ ਰਿਟਾ. ਤਹਿਸੀਲਦਾਰ, ਸ਼ਲਿੰਦਰ ਸਿੰਘ ਰਾਣਾ ਤੇ ਹੋਰ ਹਾਜ਼ਰ ਹੋਏ। ਬਾਬਾ ਸੋਹਣ ਸਿੰਘ ਨੇ ਪਹੁੰਚੀਆਂ ਸਖਸ਼ੀਅਤਾਂ ਤੇ ਪਹਿਲਵਾਨਾਂ ਦਾ ਮਾਨ-ਸਨਮਾਨ ਕੀਤਾ। ਛਿੰਝ ਮੇਲੇ ‘ਚ ਕਮੇਟੀ ਮੈਂਬਰ, ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀ ਮੋਹਤਵਰ, ਨੌਜਵਾਨ ਹਾਜ਼ਰ ਹੋਏ।
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਪਿੰਡ ਥੇਂਦਾ ਦੀਆਂ ਸੰਗਤਾਂ ਨੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਖ਼ਾਲਸਾ ਕਾਲਜ ਤੇ ਕਾਲਜੀਏਟ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ ’ਚੋਂ 12 ਮੈਡਲ ਕੀਤੇ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।