27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਚੇਅਰਮੈਨ ਸੁਰਜੀਤ ਸਿੰਘ ਨੇ ਆਰ. ਸੀ. ਸੀ. ਡਰੇਨ ਦੇ ਕੁਦਰਤੀ ਵਹਾਅ ਵਿਚ ਅੜਚਣ ਪਾਉਣ ਦੇ ਲਗਾਏ ਦੋਸ਼

ਭੰਗਾਲਾ, 26 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਮਾਡਰਨ ਗਰੁੱਪ ਆਫ਼ ਕਾਲਜਿਜ਼ ਪੰਡੋਰੀ ਭਗਤ ਮੁਕੇਰੀਆਂ ਦੇ ਚੇਅਰਮੈਨ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਾਲਜ ਕੈਂਪਸ ਦੀ ਜ਼ਮੀਨ ਵਿਚ 2013 ਵਿਚ ਜਲ ਨਿਕਾਸ ਮੰਡਲ ਹੁਸ਼ਿਆਰਪੁਰ ਦੀ ਪ੍ਰਵਾਨਗੀ ਤੋਂ ਬਾਅਦ 25 ਫੁੱਟ ਚੌੜੀ, 10 ਫੁੱਟ ਡੂੰਘੀ ਤੇ 450 ਫੁੱਟ ਲੰਬੀ ਆਰ. ਸੀ.

ਅਜੀਤ ਡੈਸਕ 27-09-2026
ਭੰਗਾਲਾ, 26 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਮਾਡਰਨ ਗਰੁੱਪ ਆਫ਼ ਕਾਲਜਿਜ਼ ਪੰਡੋਰੀ ਭਗਤ ਮੁਕੇਰੀਆਂ ਦੇ ਚੇਅਰਮੈਨ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਾਲਜ ਕੈਂਪਸ ਦੀ ਜ਼ਮੀਨ ਵਿਚ 2013 ਵਿਚ ਜਲ ਨਿਕਾਸ ਮੰਡਲ ਹੁਸ਼ਿਆਰਪੁਰ ਦੀ ਪ੍ਰਵਾਨਗੀ ਤੋਂ ਬਾਅਦ 25 ਫੁੱਟ ਚੌੜੀ, 10 ਫੁੱਟ ਡੂੰਘੀ ਤੇ 450 ਫੁੱਟ ਲੰਬੀ ਆਰ. ਸੀ. ਸੀ. ਡਰੇਨ ਦੀ ਉਸਾਰੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਉਦੋਂ ਵਿਭਾਗ ਵਲੋਂ ਵਿਸ਼ੇਸ਼ ਤੌਰ ’ਤੇ ਸ਼ਰਤ ਰੱਖੀ ਗਈ ਸੀ ਡਰੇਨ ਦੇ ਨਿਰਮਾਣ ਸਮੇਂ ਅਤੇ ਰਸਤਾ ਬਣਾਉਣ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਡਰੇਨ ਦੇ ਕੁਦਰਤੀ ਵਹਾਅ ਵਿਚ ਕਿਸੇ ਕਿਸਮ ਦੀ ਕੋਈ ਰੁਕਾਵਟ ਨਾ ਪੈਦਾ ਕੀਤੀ ਜਾਵੇ, ਜਿਸ ਦਾ ਉਨ੍ਹਾਂ ਨੇ ਪੂਰਾ ਧਿਆਨ ਰੱਖਿਆ ਸੀ ਪਰ ਹੁਣ ਕਾਲਜ ਦੇ ਲਹਿੰਦੇ ਵਾਲੇ ਪਾਸੇ ਪੰਡੋਰੀ ਭਗਤ ਵਾਸੀ ਇਕ ਵਿਅਕਤੀ ਨੇ ਆਪਣੇ ਖੇਤਾਂ ਨੂੰ ਜਾਣ ਲਈ ਪੱਥਰ ਤੇ ਮਲਬਾ ਪਾ ਕੇ ਰਸਤਾ ਬਣਾਉਣ ਲਈ ਡਰੇਨ ਦੇ ਕੁਦਰਤੀ ਵਹਾਅ ਵਿਚ ਅੜਚਣ ਪਾ ਦਿੱਤੀ ਹੈ। ਕਿਸਾਨ ਨੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਰਸਤਾ ਬਣਾਉਣ ਲਈ ਡਰੇਨ ਦੇ ਪਹਿਲਾਂ ਤੋਂ ਨਿਰਧਾਰਿਤ ਆਕਾਰ ਅਤੇ ਵਹਾਅ ਤੋਂ ਉਲਟ ਛੋਟੀਆਂ ਪਾਈਪਾਂ ਪਾ ਕੇ ਪਾਣੀ ਲੰਘਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਡਰੇਨ ਦਾ ਕੁਦਰਤੀ ਵਹਾਅ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਵੇਗਾ ਤੇ ਨਿਕਾਸੀ ਪਾਣੀ ਦੀ ਡਾਫ਼ ਲੱਗਣ ਕਾਰਨ ਜਿੱਥੇ ਕਾਲਜ ਦੇ ਵਿਹੜੇ ਵਿਚ ਪਾਣੀ ਭਰ ਜਾਣ ਦਾ ਖ਼ਤਰਾ ਪੈਦਾ ਹੋ ਗਿਆ ਹੈ ਉਥੇ ਹੀ ਕਾਲਜ ਦੀ ਇਮਾਰਤ ਨੂੰ ਵੀ ਵੱਡਾ ਨੁਕਸਾਨ ਪੁੱਜਣ ਦਾ ਖ਼ਦਸ਼ਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਜਲ ਨਿਕਾਸ ਮੰਡਲ ਹੁਸ਼ਿਆਰਪੁਰ ਨੂੰ ਲਿਖਤੀ ਤੌਰ ’ਤੇ ਜਾਣੂੰ ਕਰਵਾਇਆ ਸੀ, ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਹੁਸ਼ਿਆਰਪੁਰ ਡਰੇਨੇਜ-ਕਮ-ਮਾਈਨਿੰਗ ਡਿਵੀਜ਼ਨ ਨੇ ਸੰਬੰਧਿਤ ਵਿਅਕਤੀ ਨੂੰ ਲਿਖਤੀ ਤੌਰ ’ਤੇ ਪੰਜਾਬ ਕੈਨਾਲ ਐਂਡ ਡਰੇਨੇਜ ਐਕਟ, 2023 (ਪੰਜਾਬ ਐਕਟ ਨੰਬਰ 11 ਆਫ਼ 2023) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਟਾਂਡਾ ਚੂੜੀਆਂ ਡਰੇਨ ਵਿਚ ਕੁਦਰਤੀ ਪਾਣੀ ਦੇ ਵਹਾਅ ਵਿਚ ਰੁਕਾਵਟ ਪੈਦਾ ਕਰਨ ਸੰਬੰਧੀ ਨੋਟਿਸ ਕੱਢਦੇ ਹੋਏ ਤੁਰੰਤ ਪੱਥਰ ਤੇ ਮਲਬਾ ਪਾਉਣਾ ਬੰਦ ਕਰਨ ਅਤੇ ਟਾਂਡਾ ਚੂੜੀਆਂ ਡਰੇਨ ਵਿਚ ਕਿਸੇ ਵੀ ਤਰ੍ਹਾਂ ਦੀਆਂ ਬਿਨਾਂ ਅਧਿਕਾਰ ਤੰਗ ਪਾਈਪਾਂ ਨਾ ਵਿਛਾਉਣੀਆਂ ਦੀ ਹਦਾਇਤ ਕੀਤੀ ਸੀ। ਕਿਸਾਨ ਨੇ ਵਿਭਾਗ ਵਲੋਂ ਜਾਰੀ ਨੋਟਿਸ ਦੀ ਕੋਈ ਪ੍ਰਵਾਹ ਨਾ ਕਰਦੇ ਹੋਏ ਰਸਤੇ ਦਾ ਕੰਮ ਜਾਰੀ ਰੱਖਿਆ, ਜਿਸ ਉਪਰੰਤ ਵਿਭਾਗ ਵਲੋਂ ਇਕ ਹੋਰ ਪੱਤਰ ਜਾਰੀ ਕਰਦੇ ਹੋਏ ਸਥਾਨਕ ਪੁਲਿਸ ਪ੍ਰਸ਼ਾਸਨ ਦੀ ਮਦਦ ਲਈ ਹੁਕਮ ਜਾਰੀ ਕਰਦੇ ਹੋਏ ਲਿਖਤੀ ਤੌਰ ’ਤੇ ਦੱਸਿਆ ਕਿ ਵਿਭਾਗੀ ਅਧਿਕਾਰੀਆਂ ਨੇ ਸਾਈਟ ਦਾ ਨਿਰੀਖਣ ਕੀਤਾ ਅਤੇ ਕੁਦਰਤੀ ਡਰੇਨ ’ਚ ਤੰਗ ਪਾਈਪਾਂ ਰੁਕਾਵਟਾਂ ਪਾਉਣ ਦਾ ਅਣਅਧਿਕਾਰਤ ਕੰਮ ਰੋਕ ਦਿੱਤਾ। ਚੇਅਰਮੈਨ ਸੁਰਜੀਤ ਸਿੰਘ ਨੇ ਮੁੱਖ ਮੰਤਰੀ ਪੰਜਾਬ ਤੇ ਡਿਪਟੀ ਕਮਿਸ਼ਨ ਹੁਸ਼ਿਆਰਪੁਰ ਨੂੰ ਅਪੀਲ ਕੀਤੀ ਕਿ ਟਾਂਡਾ ਚੂੜੀਆਂ ਡਰੇਨ ’ਤੇ ਹੋ ਰਹੀ ਅਣਅਧਿਕਾਰਤ ਉਸਾਰੀ ਨੂੰ ਰੋਕਣ ਤੇ ਢਾਹੁਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਐੱਸ. ਡੀ. ਓ. ਡਰੇਨਜ਼ ਹਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਤੇ ਹੁਣ ਤੱਕ ਨਿਯਮਾਂ ਮੁਤਾਬਿਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਮਾਮਲੇ ਸੰਬੰਧੀ ਐਕਸੀਅਨ ਡਰੇਨਜ਼ ਤੁਸ਼ਾਰ ਗੋਇਲ ਨੇ ਕਿਹਾ ਕਿ ਸ਼ਿਕਾਇਤ ਮਿਲਦਿਆਂ ਹੀ ਉਨ੍ਹਾਂ ਵਲੋਂ ਡਰੇਨਜ਼ ਐਕਟ ਤਹਿਤ ਕਾਰਵਾਈ ਗਈ ਸੀ, ਜਿਸ ਲਈ ਪੁਲਿਸ ਪ੍ਰਸ਼ਾਸਨ ਦੀ ਮਦਦ ਵੀ ਲਈ ਗਈ। ਇਸ ਮਗਰੋਂ ਸੰਬੰਧਿਤ ਧਿਰ ਵਲੋਂ ਵਿਭਾਗ ਨੂੰ ਡਰੇਨ ਦੇ ਨਿੱਜੀ ਹੋਣ ਬਾਰੇ ਤਰਕ ਦਿੰਦੇ ਹੋਏ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਹੈ, ਜਿਸ ਸੰਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਕਤ ਡਰੇਨ ਵਿਭਾਗ ਦੀ ਨੋਟੀਫਾਈ ਡਰੇਨ ਨਹੀਂ ਹੈ। ਇਸ ਸੰਬੰਧੀ ਪੰਡੋਰੀ ਭਗਤ ਵਾਸੀ ਰਣਬੀਰ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਦੱਸਿਆ ਕਿ ਉਕਤ ਜ਼ਮੀਨ ਉਨ੍ਹਾਂ ਦੀ ਨਿੱਜੀ ਤੇ ਪੁਸ਼ਤੈਨੀ ਜਾਇਦਾਦ ਹੈ ਅਤੇ ਉਹ ਆਪਣੇ ਖੇਤਾਂ ਵੱਲ ਰਸਤਾ ਕੱਢ ਰਹੇ ਹਨ। ਉਨ੍ਹਾਂ ਦੀ ਇਥੇ ਪੰਜ ਏਕੜ ਲਗਪਗ ਜ਼ਮੀਨ ਹੈ। ਉਨ੍ਹਾਂ ਦੱਸਿਆ ਕਿ ਡਰੇਨ ਦੇ ਪਾਣੀ ਦੀ ਨਿਕਾਸੀ ਲਈ ਬਕਾਇਦਾ ਤੌਰ ’ਤੇ ਵੱਡੀਆਂ ਪਾਈਪਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਪਿਛਲੀ ਖ਼ਬਰ ਸਹੁਰਿਆਂ ਤੋਂ ਤੰਗ ਹੋ ਕੇ ਨਵ ਵਿਆਹੁਤਾ ਨੇ ਲਿਆ ਫਾਹਾ ਅਗਲੀ ਖ਼ਬਰ ਵਿਧਾਇਕ ਰਾਜਾ ਗਿੱਲ ਨੇ ਲਾਭਪਾਤਰੀਆਂ ਨੂੰ ਸਿਹਤ ਯੋਜਨਾ ਕਾਰਡ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।