23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਟਰੈਫ਼ਿਕ ਨਿਯਮਾਂ ਦੀਆਂ ਸ਼ਰੇਆਮ ਤੇ ਬੇਖ਼ੌਫ ਧੱਜੀਆਂ ਉਡਾ ਰਹੇ ਹਨ ਰੇਤ ਅਤੇ ਬਜਰੀ ਵਾਲੇ ਟਿੱਪਰ

ਰਾਮਗੜ੍ਹ ਸੀਕਰੀ, 22 ਅਗਸਤ (ਕਟੋਚ)- ਪ੍ਰਸ਼ਾਸਨ ਦੀ ਕਮਜ਼ੋਰ ਪਕੜ, ਢਿੱਲੀ ਕਾਰਗੁਜ਼ਾਰੀ ਅਤੇ ਤਲਵਾੜਾ ਪੁਲਿਸ ਦੀ ਚੈਕਿੰਗ ਦੀਆਂ ਅਣਹੋਂਦ ਸਦਕਾ ਰਾਮਗੜ੍ਹ ਸੀਕਰੀ, ਤਲਵਾੜਾ ਸੜਕ ਮਾਰਗ ’ਤੇ ਰੇਤ, ਬਜਰੀ ਲਿਜਾਂਦੇ ਟਿੱਪਰ ਜਿੱਥੇ ਟਰੈਫ਼ਿਕ ਨਿਯਮਾਂ ਦੀ ਸ਼ਰੇਆਮ ਧੱਜੀਆਂ ਉਡਾ ਰਹੇ ਹਨ, ਬਾਵਜੂਦ ਇਸ ਦੇ ਪ੍ਰਸ਼ਾਸਨ ਪਤਾ ਨਹੀਂ ਕਿਉਂ ਅੱਖਾਂ ਤੇ ਕੰਨ ਬੰਦ ਕਰੀ ਬੈਠਾ ਹੈ। ਪੱਤਰਕਾਰਾਂ ਵਲੋਂ ਜਦੋਂ ਉਕਤ ਸੜਕ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਰੇਤ ਤੇ ਬਜਰੀ ਦੇ ਓਵਰਲੋਡ ਟਿੱਪਰ ਜੋ ਬਾਡੀ ਤੋਂ ਉੱਪਰ ਤੱਕ ਭਰੇ ਹੋਏ ਸਨ ਤੇ ਅਣਢਕਿਆ ਹੀ ਇਸ ਸੜਕ ਰਾਹੀਂ ਗੁਜ਼ਰ ਰਹੇ ਹਨ।

ਰਾਮਗੜ੍ਹ ਸੀਕਰੀ, ਤਲਵਾੜਾ ਸੜਕ ਮਾਰਗ ’ਤੇ ਅਣ ਢਕਿਆ ਅਤੇ ਓਵਰਲੋਡ ਗੁਜ਼ਰਦੇ ਟਿੱਪਰ ਦੀ ਤਸਵੀਰ। ਤਸਵੀਰ : ਕਟੋਚ 23-08-2026
ਰਾਮਗੜ੍ਹ ਸੀਕਰੀ, 22 ਅਗਸਤ (ਕਟੋਚ)- ਪ੍ਰਸ਼ਾਸਨ ਦੀ ਕਮਜ਼ੋਰ ਪਕੜ, ਢਿੱਲੀ ਕਾਰਗੁਜ਼ਾਰੀ ਅਤੇ ਤਲਵਾੜਾ ਪੁਲਿਸ ਦੀ ਚੈਕਿੰਗ ਦੀਆਂ ਅਣਹੋਂਦ ਸਦਕਾ ਰਾਮਗੜ੍ਹ ਸੀਕਰੀ, ਤਲਵਾੜਾ ਸੜਕ ਮਾਰਗ ’ਤੇ ਰੇਤ, ਬਜਰੀ ਲਿਜਾਂਦੇ ਟਿੱਪਰ ਜਿੱਥੇ ਟਰੈਫ਼ਿਕ ਨਿਯਮਾਂ ਦੀ ਸ਼ਰੇਆਮ ਧੱਜੀਆਂ ਉਡਾ ਰਹੇ ਹਨ, ਬਾਵਜੂਦ ਇਸ ਦੇ ਪ੍ਰਸ਼ਾਸਨ ਪਤਾ ਨਹੀਂ ਕਿਉਂ ਅੱਖਾਂ ਤੇ ਕੰਨ ਬੰਦ ਕਰੀ ਬੈਠਾ ਹੈ। ਪੱਤਰਕਾਰਾਂ ਵਲੋਂ ਜਦੋਂ ਉਕਤ ਸੜਕ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਰੇਤ ਤੇ ਬਜਰੀ ਦੇ ਓਵਰਲੋਡ ਟਿੱਪਰ ਜੋ ਬਾਡੀ ਤੋਂ ਉੱਪਰ ਤੱਕ ਭਰੇ ਹੋਏ ਸਨ ਤੇ ਅਣਢਕਿਆ ਹੀ ਇਸ ਸੜਕ ਰਾਹੀਂ ਗੁਜ਼ਰ ਰਹੇ ਹਨ। ਓਵਰਲੋਡ ਟਿੱਪਰ ਜਿੱਥੇ ਸੜਕ ਦੇ ਟੁੱਟਣ ਦਾ ਕਾਰਨ ਬਣ ਰਹੇ ਹਨ ਉੱਥੇ ਬਿਨਾਂ ਢਕਿਆ ਪ੍ਰਦੂਸ਼ਣ ਫੈਲਾ ਕੇ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਕਰ ਰਹੇ ਹਨ। ਦੱਸਣਯੋਗ ਹੈ ਕਿ ਇਸ ਸੜਕ ਦੇ ਨਾਲ ਲਗਦੇ ਸਵਾ ਨਦੀ ਵਿਚ ਕਰੀਬ ਅੱਧਾ ਦਰਜਨ ਤੋਂ ਵੱਧ ਸਟੋਨ ਕਰੈਸ਼ਰ ਲੱਗੇ ਹੋਏ ਹਨ ਜਿਨ੍ਹਾਂ ਨੂੰ ਗੈਰ ਕਾਨੂੰਨੀ ਦੱਸਿਆ ਜਾ ਰਿਹਾ ਹੈ। ਉਕਤ ਸਟੋਨ ਕਰੈਸ਼ਰਾਂ ਤੋਂ ਰਾਤ, ਦਿਨ ਰੇਤਾ, ਬਜਰੀ ਦੇ ਭਰੇ ਟਿੱਪਰ ਸੂਬੇ ਦੇ ਦੂਰ-ਦੁਰਾਡੇ ਖੇਤਰਾਂ ਲਈ ਜਾ ਰਹੇ ਹਨ ਜੋ ਇਲਾਕੇ ਲਈ ਸਿਰਦਰਦੀ ਦਾ ਕਾਰਨ ਬਣੇ ਹੋਏ। ਇੱਥੇ ਇਹ ਵੀ ਦੱਸਣਯੋਗ ਹੈ ਕਿ ਉਕਤ ਭਰੇ ਹੋਏ ਟਿੱਪਰ ਸੜਕ ਦੇ ਕਿਨਾਰੇ ਘੰਟਿਆਂ ਬੱਧੀ ਖੜੇ ਰਹਿੰਦੇ ਹਨ। ਹੈਰਾਨੀਜਨਕ ਹੈ ਕਿ ਪੁਲਿਸ ਪ੍ਰਸ਼ਾਸਨ ਉਕਤ ਟਿੱਪਰਾਂ ’ਤੇ ਕੋਈ ਕਾਰਵਾਈ ਨਹੀਂ ਕਰ ਰਹੇ। ਮੌਤ ਦਾ ਸੌਦਾਗਰ ਬਣ ਕੇ ਦੌੜ ਰਹੇ ਉਕਤ ਟਿੱਪਰਾਂ ਕਾਰਨ ਅਨੇਕਾਂ ਹਾਦਸੇ ਵੀ ਹੋਏ ਹਨ ਤੇ ਕੀਮਤੀ ਜਾਨਾਂ ਵੀ ਗਈਆਂ ਹਨ। ਬਾਵਜੂਦ ਇਸ ਦੇ ਪ੍ਰਸ਼ਾਸਨ ਖ਼ਾਮੋਸ਼ ਹੈ। ਲੋਕਾਂ ਦੀ ਮੰਗ ਹੈ ਕਿ ਰੇਤਾ, ਬਜਰੀ ਲਿਜਾ ਰਹੇ ਉਕਤ ਟਿੱਪਰਾਂ ਦੀ ਨਿਰੰਤਰ ਨਿਗਰਾਨੀ ਕੀਤੀ ਜਾਵੇ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਲੋਕਾਂ ਦੀ ਇਹ ਵੀ ਮੰਗ ਹੈ ਕਿ ਟਿੱਪਰਾਂ ਦੇ ਚੱਲਣ ਦਾ ਸਮਾਂ ਵੀ ਨਿਰਧਾਰਿਤ ਕੀਤਾ ਜਾਵੇ।
ਪਿਛਲੀ ਖ਼ਬਰ ਕਿਸਾਨ ਆਗੂਆਂ ਨੇ ਪੁਰਾਣਾ ਭੰਗਾਲਾ ਤੋਂ ਪੁੱਟਿਆ ਚਿੱਪ ਵਾਲਾ ਮੀਟਰ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਟਾਰਚ ਰਿਲੇਅ 23 ਨੂੰ ਪਹੁੰਚੇਗੀ ਹੁਸ਼ਿਆਰਪੁਰ- ਡੀ.ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।