21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਅੱਡਾ ਮਾਛੀਆਂ ਕੋਲ ਮੋਟਰਸਾਈਕਲ ਅੱਗੇ ਅਵਾਰਾ ਪਸ਼ੂ ਆਉਣ ਨਾਲ ਇਕ ਵਿਅਕਤੀ ਦੀ ਮੌਤ

ਗੜ੍ਹਦੀਵਾਲਾ 20 ਅਕਤੂਬਰ (ਚੱਗਰ)-ਗੜ੍ਹਦੀਵਾਲਾ-ਹੁਸ਼ਿਆਰਪੁਰ ਰੋਡ ’ਤੇ ਪੈਂਦੇ ਅੱਡਾ ਮਾਛੀਆਂ ਕੋਲ ਮੋਟਰਸਾਈਕਲ ਅੱਗੇ ਆਵਾਰਾ ਪਸ਼ੂ ਆਉਣ ਕਾਰਨ 1 ਦੀ ਮੌਤ ਤੇ 1 ਨੌਜਵਾਨ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਪੁੱਤਰ ਬਗ਼ੀਚਾ ਸਿੰਘ (39) ਵਾਸੀ ਵਾਰਡ ਨੰਬਰ-06 ਮੁਹੱਲਾ ਖ਼ਾਨਗਾਹ ਗੜ੍ਹਦੀਵਾਲਾ ਅਤੇ ਸੁਰੇਸ਼ ਕੁਮਾਰ ਉਰਫ਼ ਸੇਠੀ ਪੁੱਤਰ ਉਂਕਾਰ ਨਾਥ (39) ਵਾਸੀ ਗੁਜਰਾਤੀਆਂ ਮੁਹੱਲਾ ਗੜ੍ਹਦੀਵਾਲਾ ਆਪਣੀ ਡਿਊਟੀ ਤੋਂ ਆਪਣੇ ਘਰ ਗੜ੍ਹਦੀਵਾਲਾ ਨੂੰ ਆਪਣੇ ਮੋਟਰਸਾਈਕਲ ਨੰਬਰ-ਪੀ.

ਮ੍ਰਿਤਕ ਸੁਰੇਸ਼ ਕੁਮਾਰ ਦੀ ਫਾਈਲ ਫ਼ੋਟੋ। 21-10-2026
ਗੜ੍ਹਦੀਵਾਲਾ 20 ਅਕਤੂਬਰ (ਚੱਗਰ)-ਗੜ੍ਹਦੀਵਾਲਾ-ਹੁਸ਼ਿਆਰਪੁਰ ਰੋਡ ’ਤੇ ਪੈਂਦੇ ਅੱਡਾ ਮਾਛੀਆਂ ਕੋਲ ਮੋਟਰਸਾਈਕਲ ਅੱਗੇ ਆਵਾਰਾ ਪਸ਼ੂ ਆਉਣ ਕਾਰਨ 1 ਦੀ ਮੌਤ ਤੇ 1 ਨੌਜਵਾਨ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਪੁੱਤਰ ਬਗ਼ੀਚਾ ਸਿੰਘ (39) ਵਾਸੀ ਵਾਰਡ ਨੰਬਰ-06 ਮੁਹੱਲਾ ਖ਼ਾਨਗਾਹ ਗੜ੍ਹਦੀਵਾਲਾ ਅਤੇ ਸੁਰੇਸ਼ ਕੁਮਾਰ ਉਰਫ਼ ਸੇਠੀ ਪੁੱਤਰ ਉਂਕਾਰ ਨਾਥ (39) ਵਾਸੀ ਗੁਜਰਾਤੀਆਂ ਮੁਹੱਲਾ ਗੜ੍ਹਦੀਵਾਲਾ ਆਪਣੀ ਡਿਊਟੀ ਤੋਂ ਆਪਣੇ ਘਰ ਗੜ੍ਹਦੀਵਾਲਾ ਨੂੰ ਆਪਣੇ ਮੋਟਰਸਾਈਕਲ ਨੰਬਰ-ਪੀ.ਬੀ.-08 ਸੀ.ਐਚ.-4742 ਮਾਰਕਾ ਪਲਟੀਨਾਂ ’ਤੇ ਵਾਪਸ ਆ ਰਹੇ ਸਨ। ਜਦੋਂ ਉਹ ਅੱਡਾ ਮਾਛੀਆਂ ਨੇੜੇ ਪੁੱਜੇ ਤਾਂ ਉਨ੍ਹਾਂ ਦੇ ਮੋਟਰਸਾਈਕਲ ਅੱਗੇ ਕੋਈ ਆਵਾਰਾ ਪਸ਼ੂ ਆ ਗਿਆ ਜਿਸ ਨੂੰ ਬਚਾਉਦੇਂ ਹੋਏ ਮੋਟਰਸਾਈਕਲ ਦੀ ਬਰੇਕ ਲਗਾਈ ਤਾਂ ਮੋਟਰਸਾਈਕਲ ਬੇਕਾਬੂ ਹੋ ਕੇ ਖੰਭੇ ਜਾ ਨਾਲ ਟਕਰਾਇਆ। ਹਾਦਸੇ ਦੌਰਾਨ ਸੁਰੇਸ਼ ਕੁਮਾਰ ਉਰਫ਼ ਸੇਠੀ ਪੁੱਤਰ ਉਂਕਾਰ ਨਾਥ (39) ਵਾਸੀ ਗੁਜਰਾਤੀਆਂ ਮੁਹੱਲਾ ਗੜ੍ਹਦੀਵਾਲਾ ਦੇ ਸਿਰ ਵਿਚ ਗੰਭੀਰ ਸੱਟ ਲੱਗਣ ਕਰਕੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਗੜ੍ਹਦੀਵਾਲਾ ਪੁਲਿਸ ਵੱਲੋਂ ਮੌਕੇ ’ਤੇ ਪੁੱਜਕੇ ਮ੍ਰਿਤਕ ਸੁਰੇਸ਼ ਕੁਮਾਰ ਦੀ ਲਾਸ਼ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੀ ਖਿਡਾਰਨ ਨੇ ਤਾਈਕਵਾਂਡੋ ’ਚ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਪਿੰਡ ਮਲੋਟ ਵਿਖੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।