21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਫੂਡ ਸੇਫ਼ਟੀ ਵਿਭਾਗ ਵਲੋਂ ਵੇਲਣਿਆਂ ਦੀ ਚੈਕਿੰਗ, ਗੁੜ ਤੇ ਸ਼ੱਕਰ ਤੇ ਸੈਂਪਲ ਭਰੇ

ਗੜ੍ਹਸ਼ੰਕਰ, 20 ਅਕਤੂਬਰ (ਧਾਲੀਵਾਲ)- ਫੂਡ ਸੇਫ਼ਟੀ ਵਿਭਾਗ ਵਲੋਂ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹੇ ਵਿਚ ਖਾਣ ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਅਤੇ ਸੁਰੱਖਿਆ ਯਕੀਨੀ ਬਣਾਉਣ ਦੇ ਮੰਤਵ ਨਾਲ ਚਲਾਈ ਜਾ ਰਹੀ ਮੁਹਿੰਮ ਤਹਿਤ ਗੜ੍ਹਸ਼ੰਕਰ ਨੇੜੇ ਚੱਲ ਰਹੇ ਵੇਲਣਿਆਂ ਦੀ ਚੈਕਿੰਗ ਕਰਕੇ ਗੁੜ ਅਤੇ ਸ਼ੱਕਰ ਦੇ ਸੈਂਪਲ ਭਰੇ ਗਏ। ਆਈ.

ਅਜੀਤ ਡੈਸਕ 21-10-2026
ਗੜ੍ਹਸ਼ੰਕਰ, 20 ਅਕਤੂਬਰ (ਧਾਲੀਵਾਲ)- ਫੂਡ ਸੇਫ਼ਟੀ ਵਿਭਾਗ ਵਲੋਂ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹੇ ਵਿਚ ਖਾਣ ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਅਤੇ ਸੁਰੱਖਿਆ ਯਕੀਨੀ ਬਣਾਉਣ ਦੇ ਮੰਤਵ ਨਾਲ ਚਲਾਈ ਜਾ ਰਹੀ ਮੁਹਿੰਮ ਤਹਿਤ ਗੜ੍ਹਸ਼ੰਕਰ ਨੇੜੇ ਚੱਲ ਰਹੇ ਵੇਲਣਿਆਂ ਦੀ ਚੈਕਿੰਗ ਕਰਕੇ ਗੁੜ ਅਤੇ ਸ਼ੱਕਰ ਦੇ ਸੈਂਪਲ ਭਰੇ ਗਏ। ਆਈ.ਏ.ਐੱਸ. ਕੰਵਲਪ੍ਰੀਤ ਕੌਰ ਬਰਾੜ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟੇ੍ਰਸ਼ਨ ਪੰਜਾਬ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ ਤਹਿਤ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਹੇਠ ਫੂਡ ਸੇਫ਼ਟੀ ਅਫ਼ਸਰ ਇਸ਼ਾਨ ਬਾਂਸਲ ਤੇ ਟੀਮ ਵਲੋਂ ਵੇਲਣਿਆਂ ਦੀ ਜਾਂਚ ਦੌਰਾਨ ਗੁੜ ਤੇ ਸ਼ੱਕਰ ਤੇ ਤਿੰਨ ਸੈਂਪਲ ਜਾਂਚ ਲਈ ਲਏ ਗਏ। ਇਸ ਦੌਰਾਨ 75 ਲੀਟਰ ਮਿਆਦ ਪੁੱਗ ਚੁੱਕੀ ਬਨਸਪਤੀ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ ਤਾਂ ਜੋ ਇਸਦੀ ਵਰਤੋਂ ਖਾਣ-ਪੀਣ ਵਾਲੀਆਂ ਵਸਤਾਂ ਤਿਆਰ ਕਰਨ ਜਾਂ ਵੇਚਣ ਲਈ ਨਾ ਕੀਤੀ ਜਾ ਸਕੇ। ਇਸ ਦੌਰਾਨ ਟੀਮ ਵਲੋਂ ਮਾਲਕਾਂ ਨੂੰ ਸਾਫ਼-ਸਫਾਈ ਦਾ ਵਿਸ਼ੇਸ਼ ਖ਼ਿਆਲ ਰੱਖਣ ਅਤੇ ਇਕਾਈਆਂ ਵਿਚ ਸਫ਼ਾਈ ਦੇ ਮਿਆਰਾਂ ਨੂੰ ਕਾਇਮ ਰੱਖਣ ਅਤੇ ਫੂਡ ਸੇਫ਼ਟੀ ਸਬੰਧੀ ਨਿਰਧਾਰਿਤ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਵੀ ਕੀਤੀ ਗਈ। ਵਿਭਾਗ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹੇ ’ਚ ਖਾਣ ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਜ਼ਿਲ੍ਹੇ ਭਰ ਵਿਚ ਜਾਂਚ ਅਤੇ ਸੈਪਲਿੰਗ ਦੀ ਮੁਹਿੰਮ ਜਾਰੀ ਰਹੇਗੀ।
ਪਿਛਲੀ ਖ਼ਬਰ ਕਾਲਰਾ ਮੋੜ ’ਤੇ ਵਾਪਰੇ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਅਗਲੀ ਖ਼ਬਰ ਮੈਂ ਬੰਦ ਕਰਾਵਾਂਗਾ ਦੇਨੋਵਾਲ ਖ਼ੁਰਦ ’ਚ ਵਿਕਦਾ ਨਸ਼ਾ, ਕਿਹਨੂੰ ਕਿਥੋਂ ਕੀ-ਕੀ ਜਾਂਦਾ ਉਹਦਾ ਵੀ ਕਰਾਂਗਾ ਖੁਲਾਸਾ-ਗੁਰਤੇਜ ਸਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।