15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਜ਼ੋਨਲ ਖੇਡਾਂ ਵਿਚ ਜੇ.ਐੱਸ. ਸਨਰਾਈਜ਼ ਪਬਲਿਕ ਸਕੂਲ ਬਿੱਸੋਚੱਕ ਦੇ ਬੱਚਿਆਂ ਨੇ ਮਾਰੀਆਂ ਮੱਲਾਂ

ਘੋਗਰਾ, 14 ਅਗਸਤ (ਆਰ. ਐੱਸ.

ਅਜੀਤ ਡੈਸਕ 15-08-2026
ਘੋਗਰਾ, 14 ਅਗਸਤ (ਆਰ. ਐੱਸ. ਸਲਾਰੀਆ)- ਜੇ.ਐੱਸ. ਸਨਰਾਈਜ਼ ਪਬਲਿਕ ਸਕੂਲ ਬਿੱਸੋਚੱਕ ਦੇ ਬੱਚਿਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਭਾਗ ਲੈ ਕੇ ਆਪਣੀ ਜਿੱਤ ਦੇ ਝੰਡੇ ਬੁਲੰਦ ਕੀਤੇ। ਜਾਣਕਾਰੀ ਸਾਂਝੀ ਕਰਦਿਆਂ ਐੱਮ. ਡੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਵਰਗਾਂ ਵਿਚ ਜਿਵੇਂ ਅੰਡਰ 17 (ਲੜਕੇ) ਨੈਸ਼ਨਲ ਕਬੱਡੀ -ਪਹਿਲਾ ਸਥਾਨ, ਰੱਸਾ -ਕੱਸੀ ਦੂਸਰਾ ਸਥਾਨ, ਖੋ-ਖੋ ਤੀਜਾ ਸਥਾਨ, ਪ੍ਰਾਪਤ ਕੀਤਾ ਹੈ। ਅੰਡਰ 17 (ਲੜਕੀਆਂ) ਕੁਸ਼ਤੀ 48 ਕਿੱਲੋ ਭਾਰ ਪਹਿਲਾ ਸਥਾਨ, ਖੋ-ਖੋ ਦੂਸਰਾ ਸਥਾਨ, ਰੱਸਾ-ਕੱਸੀ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਅੰਡਰ -14 (ਲੜਕੇ) ਕੁਸ਼ਤੀ 44 ਕਿੱਲੋ ਭਾਰ ਪਹਿਲਾ ਸਥਾਨ, ਰੱਸਾ-ਕੱਸੀ ਦੂਸਰਾ ਸਥਾਨ, ਖੋ-ਖੋ ਦੂਸਰਾ ਸਥਾਨ, ਸ਼ਤਰੰਜ - ਦੂਸਰਾ ਸਥਾਨ, ਯੋਗਾ-ਦੂਸਰਾ ਸਥਾਨ, ਕਬੱਡੀ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਅੰਡਰ 14 (ਲੜਕੀਆਂ) ਖੋ-ਖੋ ਪਹਿਲਾਂ ਸਥਾਨ, ਰੱਸਾਕੱਸੀ ਦੂਸਰਾ ਸਥਾਨ, ਯੋਗਾ ਤੀਜਾ ਸਥਾਨ, ਕਬੱਡੀ ਤੀਜਾ ਸਥਾਨ ਪ੍ਰਾਪਤ ਕਰਕੇ ਪੂਰੇ (ਦਸੂਹਾ ਜ਼ੋਨ) ਖੇਡਾਂ ਵਿਚ ਆਪਣੀ ਜਿੱਤ ਦੇ ਝੰਡੇ ਗੱਡੇ ਹਨ। ਇਸ ਮੌਕੇ ’ਤੇ ਪ੍ਰਿੰ. ਭਾਰਤੀ ਦੇਵੀ, ਵਾਈਸ ਪ੍ਰਿੰ. ਮੈਡਮ ਨੀਨਾ ਠਾਕੁਰ, ਮੈਡਮ ਪੂਜਾ ਦੇਵੀ, ਅਮਰਜੀਤ ਕੌਰ, ਅੰਜਨਾ, ਰੇਨੂੰ, ਮੰਜੂ ਮੈਡਮ, ਕੁਲਦੀਪ ਸਿੰਘ (ਕੋਚ), ਮਧੂ ਸੂਦਨ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਅਜੀਤ, ਜਲੰਧਰ ਅਟਵਾਲ ਤੇ ਸਮਰਾ ਵਲੋਂ ਸੁਖਬੀਰ ਬਾਦਲ ’ਤੇ ਹੋਏ ਹਮਲੇ ਦੀ ਨਿਖੇਧੀ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ. ਡਾ. ਸੁਖਦੇਵ ਸਿੰਘ, ਐੱਮ. ਡੀ.ਨਵਦੀਪ ਸਿੰਘ ਵਿਰਕ ਵਲੋਂ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।