ਤਲਵਾੜਾ, 7 ਮਈ (ਮਨੀਸ਼ਾ ਮਹਿਤਾ)- ਤਿੰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੁਆਰਾ ਪੂਰਨ ਬਹੁਮਤ ਨਾਲ ਜਿੱਤ ਹਾਸਲ ਕੀਤੀ ਅਤੇ ਜਨਤਾ ਨੇ ਵੀ ਪੂਰੇ ਸੂਝ ਬੂਝ ਨਾਲ ਵੋਟਾਂ ਦਾ ਪ੍ਰਯੋਗ ਕੀਤਾ ਹੈ | ਇਹ ਪ੍ਰਗਟਾਵਾ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ ਸਾਬਕਾ ਮੈਂਬਰ ਭਾਜਪਾ ਕਾਰਜਕਾਰਨੀ ਜ਼ਿਲ੍ਹਾ ਰੋਪੜ ਨੇ ਭਾਜਪਾ ਆਗੂਆਂ ਨਾਲ ਖ਼ੁਸ਼ੀ ਸਾਂਝੀ ਕਰਦਿਆਂ ਕੀਤਾ | ਪਿੰਕੀ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਜਨਤਾ ਨੇ ਬਿਨਾ ਕਿਸੇ ਡਰ ਅਤੇ ਮਮਤਾ ਬੈਨਰਜੀ ਦੀ ਗੁੰਡਾਗਰਦੀ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਆਪਣੀ ਸੂਝਬੂਝ ਨਾਲ ਭਾਜਪਾ ਦੇ ਪੱਖ 'ਚ ਵੋਟਾਂ ਦਾ ਪ੍ਰਯੋਗ ਕਰਕੇ ਭਾਜਪਾ ਨੂੰ ਜਿੱਤ ਦੁਆਈ ਹੈ ਅਤੇ ਇਹ ਜਿੱਤ ਪਾਰਟੀ ਹਾਈਕਮਾਨ ਦੇ ਨਾਲ-ਨਾਲ ਉੱਥੋਂ ਦੇ ਮਿਹਨਤੀ ਜੁਝਾਰੂ ਵਰਕਰਾਂ ਦੀ ਬਦੌਲਤ ਹੋਈ ਹੈ | ਇਸ ਮੌਕੇ ਭਾਜਪਾ ਵਰਕਰਾਂ ਵਲੋਂ ਲੱਡੂ ਵੰਡੇ ਗਏ | ਇਸ ਮੌਕੇ ਸਾਬਕਾ ਪ੍ਰਧਾਨ ਨਗਰ ਪੰਚਾਇਤ ਤਲਵਾੜਾ ਡਾ. ਧਰੁੱਵ ਸਿੰਘ, ਰਮਨ ਕੌਲ, ਕੁਲਜੀਤ ਸਿੰਘ, ਕੁਲਦੀਪ ਚਤਰੂ, ਸ਼ਮਸ਼ੇਰ ਸਿੰਘ, ਵਿਨਾਇਕ ਸ਼ਰਮਾ ਆਦਿ ਤੋਂ ਇਲਾਵਾ ਸਮੂਹ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ |