27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਨਾਇਸ ਕੰਪਿਊਟਰ ਵਲੋਂ ਸਾਈਬਰ ਸੁਰੱਖਿਆ ਵਿਸ਼ੇ 'ਤੇ ਸੈਮੀਨਾਰ

ਅਜੀਤ ਡੈਸਕ 08-05-2026
ਹੁਸ਼ਿਆਰਪੁਰ, 7 ਮਈ (ਬਲਜਿੰਦਰਪਾਲ ਸਿੰਘ)-ਨਾਇਸ ਕੰਪਿਊਟਰ ਵਲੋਂ ਸਾਈਬਰ ਸੁਰੱਖਿਆ ਵਿਸ਼ੇ 'ਤੇ ਇਕ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੇ ਭਾਗ ਲਿਆ | ਇਸ ਮੌਕੇ ਸੰਸਥਾ ਦੇ ਸੈਂਟਰ ਡਾਇਰੈਕਟਰ ਪ੍ਰੇਮ ਸੈਣੀ ਨੇ ਡਾ. ਗਗਨਦੀਪ ਸਿੰਘ ਸੀ.ਟੀ. ਗਰੱੁਪ ਜਲੰਧਰ ਅਤੇ ਉਨ੍ਹਾਂ ਦੀ ਟੀਮ ਦਾ ਸਵਾਗਤ ਕੀਤਾ | ਇਸ ਮੌਕੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਡਾ. ਗਗਨਦੀਪ ਸਿੰਘ ਨੇ ਸਾਈਬਰ ਸੁਰੱਖਿਆ ਨਾਲ ਜੁੜੇ ਮਹੱਤਵਪੂਰਨ ਤੱਥਾਂ ਵਾਰੇ ਦੱਸਿਆ | ਉਨ੍ਹਾਂ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ 'ਚ ਜੇਕਰ ਕੋਈ ਵਿਅਕਤੀ ਜਾਗਰੂਕ ਨਹੀਂ ਹੈ ਤਾਂ ਉਹ ਆਸਾਨੀ ਨਾਲ ਸਾਈਬਰ ਅਪਰਾਧੀਆਂ ਦਾ ਨਿਸ਼ਾਨਾ ਬਣ ਜਾਂਦਾ ਹੈ | ਉਨ੍ਹਾਂ ਕੁੱਝ ਮਹੱਤਵਪੂਰਨ ਐਪਸ ਅਤੇ ਵੈੱਬਸਾਈਟ ਦੇ ਬਾਰੇ 'ਚ ਜਾਣਕਾਰੀ ਦਿੱਤੀ, ਜਿਨ੍ਹਾਂ ਦੀ ਸਹਾਇਤਾ ਨਾਲ ਮੋਬਾਈਲ ਨੰਬਰ ਅਤੇ ਈ.ਮੇਲ ਆਈ.ਡੀ. ਨਾਲ ਜੁੜੀਆਂ ਵੱਖ-ਵੱਖ ਜਾਣਕਾਰੀਆਂ ਦੀ ਜਾਂਚ ਕੀਤੀ ਜਾ ਸਕਦੀ ਹੈ | ਇਸ ਮੌਕੇ ਵਿਦਿਆਰਥੀਆਂ ਵਲੋਂ ਸਵਾਲ ਵੀ ਪੁੱਛੇ ਗਏ | ਇਸ ਮੌਕੇ ਪ੍ਰੇਮ ਸੈਣੀ ਨੇ ਕਿਹਾ ਕਿ ਸਾਈਬਰ ਸੁਰੱਖਿਆ ਅੱਜ ਦੇ ਸਮੇਂ ਦਾ ਬਹੁਤ ਮੰਗ ਵਾਲਾ ਖੇਤਰ ਬਣ ਚੁੱਕਾ ਹੈ | ਉਨ੍ਹਾਂ ਕਿਹਾ ਕਿ ਜਿਸ ਤੇਜ਼ੀ ਨਾਲ ਨਵੀਂ ਤਕਨੀਕ ਵਿਕਸਿਤ ਹੋ ਰਹੀ ਹੈ, ਉਨੀ ਤੇਜ਼ੀ ਨਾਲ ਸਾਈਬਰ ਖ਼ਤਰਿਆਂ ਦਾ ਵੀ ਖ਼ਤਰਾ ਵੀ ਵੱਧ ਰਿਹਾ ਹੈ, ਅਜਿਹੇ 'ਚ ਇਹੋ ਜਿਹੇ ਸੈਮੀਨਾਰਾਂ ਦੀ ਮਹੱਤਾ ਹੋਰ ਵੱਧ ਜਾਂਦੀ ਹੈ |
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸੰਗਤਾਂ ਨੇ ਗੁਰਧਾਮਾਂ ਦੇ ਦਰਸ਼ਨ ਕੀਤੇ ਅਗਲੀ ਖ਼ਬਰ ਤਿੰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ 'ਚ ਜਨਤਾ ਨੇ ਸੂਝ-ਬੂਝ ਨਾਲ ਵੋਟਾਂ ਦਾ ਪ੍ਰਯੋਗ ਕੀਤਾ-ਸੁਸ਼ੀਲ ਪਿੰਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।