27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

'ਪੂੰਜੀਵਾਦ ਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ' ਵਿਸ਼ੇ 'ਤੇ ਵਿਚਾਰ ਗੋਸ਼ਟੀ ਕਰਵਾਈ

ਅਜੀਤ ਡੈਸਕ 08-05-2026
ਗੜ੍ਹਸ਼ੰਕਰ, 7 ਮਈ (ਧਾਲੀਵਾਲ)- ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਇਕਾਈ ਗੜ੍ਹਸ਼ੰਕਰ ਵਲੋਂ ਸਥਾਨਕ ਗਾਂਧੀ ਪਾਰਕ ਵਿਖੇ ਸਥਿਤ ਮੇਜਰ ਸਿੰਘ ਮੌਜੀ ਯਾਦਗਾਰੀ ਲਾਇਬਰੇਰੀ ਵਿਖੇ ਸਮਾਜ ਸ਼ਾਸਤਰੀ, ਮਜ਼ਦੂਰਾਂ ਦੇ ਅਧਿਆਪਕ ਅਤੇ ਮਹਾਨ ਦਾਰਸ਼ਨਿਕ ਕਾਰਲ ਮਾਰਕਸ ਦੇ ਜਨਮ ਦਿਨ 'ਤੇ 'ਪੂੰਜੀਵਾਦ ਅਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਵਿਸ਼ੇ 'ਤੇ ਵਿਚਾਰ ਗੋਸ਼ਟੀ ਕਰਵਾਈ ਗਈ ਜਿਸਦੀ ਪ੍ਰਧਾਨਗੀ ਡੀ.ਟੀ.ਐੱਫ. ਦੇ ਸੂਬਾ ਆਗੂਆਂ ਮੁਕੇਸ਼ ਕੁਮਾਰ, ਸੁਖਦੇਵ ਡਾਨਸੀਵਾਲ ਅਤੇ 4161 ਮਾਸਟਰ ਕਾਡਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਦੀਪ ਗਿੱਲ ਵਲੋਂ ਕੀਤੀ ਗਈ | ਵਿਚਾਰ ਗੋਸ਼ਟੀ ਦੇ ਮੁੱਖ ਵਕਤਾ ਡੀ.ਟੀ.ਐੱਫ. ਦੇ ਸਾਬਕਾ ਸੂਬਾ ਪ੍ਰਧਾਨ ਭੁਪਿੰਦਰ ਵੜੈਚ ਨੇ ਕਾਰਲ ਮਾਰਕਸ ਦੀ ਫ਼ਿਲਾਸਫ਼ੀ 'ਤੇ ਵਿਸਥਾਰ ਸਹਿਤ ਗੱਲ ਕਰਦਿਆਂ ਕਿਹਾ ਕਿ ਕਾਰਲ ਮਾਰਕਸ ਤੋਂ ਪਹਿਲਾਂ ਵੀ ਵੱਖ-ਵੱਖ ਵਿਦਵਾਨਾਂ ਵਲੋਂ ਦੁਨੀਆ ਤੇ ਸਮਾਜ ਨੂੰ ਸਮਝਣ ਅਤੇ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਮਾਰਕਸ ਨੇ ਏਾਗਲਜ਼ ਨਾਲ ਮਿਲ ਕੇ ਸਮਾਜ ਦੇ ਹਰ ਖੇਤਰ ਦਾ ਡੂੰਘਾ ਅਧਿਐਨ ਕਰਕੇ ਇਸ ਦੀਆਂ ਚਾਲਕ ਸ਼ਕਤੀਆਂ, ਪੈਦਾਵਾਰੀ ਸਾਧਨਾ ਅਤੇ ਪੂੰਜੀਪਤੀ ਵਰਗ ਵਲੋਂ ਕਿਵੇਂ ਮਜ਼ਦੂਰਾਂ ਦੀ ਲੁੱਟ ਕੀਤੀ ਜਾਂਦੀ ਹੈ ਅਤੇ ਇਸ ਨੂੰ ਕਿਵੇਂ ਬਦਲਿਆਂ ਜਾ ਸਕਦਾ ਹੈ , ਇਸ ਸਬੰਧੀ ਸਿਧਾਂਤ ਪੇਸ਼ ਕੀਤਾ | ਇਸ ਸਿਧਾਂਤ 'ਤੇ ਅਣਖ ਕਰਕੇ ਹੀ ਕਿਰਤੀਆਂ ਤੇ ਮੁਲਾਜ਼ਮਾਂ ਦੀ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਮੁਕਤੀ ਹੋ ਸਕਦੀ ਹੈ | ਅਧਿਆਪਕ ਆਗੂਆਂ ਮੁਕੇਸ਼ ਕੁਮਾਰ, ਸੰਦੀਪ ਗਿੱਲ, ਵਿਨੇ ਕੁਮਾਰ, ਜਗਦੀਪ ਸਿੰਘ, ਅਤੇ ਬਲਕਾਰ ਸਿੰਘ ਮਘਾਣੀਆਂ ਨੇ ਕਿਹਾ ਕਿ ਸਮਾਜ ਵਿਚ ਅਨਿਆਂ ਅਤੇ ਜਮਾਤਾਂ ਦੀ ਹੋਂਦ ਕਾਰਨ ਮਾਰਕਸਵਾਦ ਦੀ ਪਰਸੰਗਤਾ ਹਮੇਸ਼ਾ ਬਣੀ ਰਹਿਣੀ ਹੈ ਤੇ ਕਿਰਤੀਆਂ ਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੀ ਮੁੱਖ ਜੜ੍ਹ ਮੌਜੂਦਾ ਲੁੱਟ ਆਧਾਰਿਤ ਪ੍ਰਬੰਧ ਹੈ | ਇਸ ਨੂੰ ਬਦਲਣ ਲਈ ਉਨ੍ਹਾਂ ਅਧਿਆਪਕਾਂ ਨੂੰ ਮਾਰਕਸਵਾਦ ਤੋਂ ਪ੍ਰੇਰਨਾ ਲੈ ਕੇ ਸਮਾਜਿਕ ਤਬਦੀਲੀ ਵਿਚ ਆਪਣੇ ਬਣਦੇ ਰੋਲ ਨੂੰ ਪਛਾਣਨ ਦੀ ਲੋੜ 'ਤੇ ਜ਼ੋਰ ਦਿੱਤਾ | ਇਸ ਮੌਕੇ ਮਨਜੀਤ ਬੰਗਾ, ਰੁਪਿੰਦਰ ਸਿੰਘ, ਸਤਪਾਲ ਕਲੇਰ, ਹੰਸ ਰਾਜ ਗੜ੍ਹਸ਼ੰਕਰ, ਜਸਵਿੰਦਰ ਸਿੰਘ, ਬੱਗਾ ਸਿੰਘ, ਇਕਬਾਲ ਸਿੰਘ, ਸਮੁੰਦਰ ਗੁਪਤ, ਰਾਜਦੀਪ ਸਿੰਘ, ਬਲਵੀਰ ਸਿੰਘ ਖ਼ਾਨਪੁਰੀ, ਮੈਡਮ ਸੁਨੀਤਾ ਕੁਮਾਰੀ, ਮੈਡਮ ਪੂਨਮ ਹਾਜ਼ਰ ਹੋਏ | ਸੁਖਦੇਵ ਡਾਨਸੀਵਾਲ ਨੇ ਪਹੁੰਚੇ ਅਧਿਆਪਕਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਤਿੰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ 'ਚ ਜਨਤਾ ਨੇ ਸੂਝ-ਬੂਝ ਨਾਲ ਵੋਟਾਂ ਦਾ ਪ੍ਰਯੋਗ ਕੀਤਾ-ਸੁਸ਼ੀਲ ਪਿੰਕੀ ਅਗਲੀ ਖ਼ਬਰ ਪਿੰਡ ਠੱਕਰਵਾਲ ਦਾ 7 ਏ ਸਾਈਡ ਨਾਈਟ ਫੁੱਟਬਾਲ ਟੂਰਨਾਮੈਂਟ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।