ਹੁਸ਼ਿਆਰਪੁਰ, 7 ਮਈ (ਨਰਿੰਦਰ ਸਿੰਘ ਬੱਡਲਾ)- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਯਾਦਗਾਰੀ ਸਟੇਡੀਅਮ ਠੱਕਰਵਾਲ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਠੱਕਰਵਾਲ ਵਲੋਂ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਸੈਵਨ ਏ ਸਾਈਡ ਨਾਈਟ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਖੇਡੇ ਗਏ ਫਾਈਨਲ ਮੈਚਾਂ ਵਿਚ ਅੰਡਰ-17 ਸਾਲ ਵਿਚ ਫੁੱਟਬਾਲ ਅਕੈਡਮੀ ਬੱਡੋਂ ਨੇ ਫੁੱਟਬਾਲ ਅਕੈਡਮੀ ਪਾਂਸ਼ਟਾ ਨੂੰ 3-1 ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਜਦਕਿ ਪਿੰਡ ਪੱਧਰ ਓਪਨ ਦੇ ਫਾਈਨਲ ਮੁਕਾਬਲੇ ਵਿਚ ਉੱਚਾ ਲਧਾਣਾ ਦੀ ਟੀਮ ਨੇ ਰਹੱਲੀ ਦੀ ਟੀਮ ਨੂੰ ਫਸਵੇਂ ਮੁਕਾਬਲੇ ਵਿਚ 2-1 ਦੇ ਫ਼ਰਕ ਨਾਲ ਹਰਾ ਕੇ 61 ਹਜ਼ਾਰ ਰੁਪਏ ਨਕਦ ਰਾਸ਼ੀ ਅਤੇ ਸ਼ਾਨਦਾਰ ਟਰਾਫ਼ੀ ਤੇ ਕਬਜ਼ਾ ਕੀਤਾ | ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਲੱਬ ਪ੍ਰਧਾਨ ਕਿਸ਼ਨ ਚੰਦ ਭਨੋਟ, ਸਰਪੰਚ ਜਸਵਿੰਦਰ ਸਿੰਘ ਖਹਿਰਾ, ਜਥੇਦਾਰ ਹਰੀ ਸਿੰਘ ਜਸਵਾਲ ਨੇ ਸਾਂਝੇ ਤੌਰ 'ਤੇ ਕੀਤੀ | ਇਸ ਮੌਕੇ ਤਲਵਿੰਦਰ ਸਿੰਘ ਪੁਆਰ, ਕੈਪਟਨ ਅਮਨਚੈਨ ਸਿੰਘ, ਜਰਨੈਲ ਸਿੰਘ ਨੂਰੀ, ਮੈਨੇਜਰ ਹਰਦੇਵ ਸਿੰਘ, ਸੈਕਟਰੀ ਸਰਬਜੀਤ ਸਿੰਘ ਮੰਝ, ਕਮਲਜੀਤ ਸਿੰਘ ਪੀ.ਐਨ.ਬੀ., ਕਰਮਜੀਤ ਸਿੰਘ ਮੰਝ, ਦਰਸ਼ਨ ਸਿੰਘ ਰਾਜਾ, ਰਘਵੀਰ ਸਿੰਘ ਠੱਕਰਵਾਲ, ਜਰਨੈਲ ਸਿੰਘ ਪਟਵਾਰੀ, ਮਨਵੀਰ ਸਿੰਘ ਮੰਝ, ਰਾਜੇਸ਼ ਕੁਮਾਰ ਰਾਜਾ ਠੱਕਰਵਾਲ, ਦਲਜੀਤ ਸਿੰਘ ਜੀਤਾ, ਪਰਮਜੀਤ ਸਿੰਘ ਰਾਜੂ, ਸਰਪੰਚ ਰਣਜਿੰਦਰ ਸਿੰਘ ਮੌਜੋਮਜਾਰਾ, ਰਿਟਾ. ਪਿ੍ੰ. ਜਗਮੋਹਣ ਸਿੰਘ ਬੱਡੋਂ, ਪਵਨ ਸੈਣੀ ਫਗਵਾੜਾ, ਜਥੇਦਾਰ ਹਰੀ ਸਿੰਘ ਜਸਵਾਲ ਭਾਮ, ਪਿ੍ੰਸੀਪਲ ਸੁਖਇੰਦਰ ਸਿੰਘ ਮਿਨਹਾਸ ਰਿੱਕੀ, ਡਾ. ਵਿਪਨ ਪਚ ਨੰਗਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬਲਾਕ ਪ੍ਰਧਾਨ ਦਲਵੀਰ ਸਿੰਘ ਲਕਸੀਹਾਂ, ਕਿਰਪਾਲ ਸਿੰਘ ਭਗਤੂਪੁਰ, ਰਵੀ ਕੁਮਾਰ ਰਹੱਲੀ, ਗੋਪੀ ਭਾਮ , ਨੈਸ਼ਨਲ ਫੁੱਟਬਾਲ ਖਿਡਾਰੀ ਬਲਵੰਤ ਸਿੰਘ ਰਹੱਲੀ, ਮਾ. ਹਰਭਜਨ ਸਿੰਘ ਅਜਨੋਹਾ ਆਦਿ ਹਾਜ਼ਰ ਸਨ |