ਭੰਗਾਲਾ, 19 ਫਰਵਰੀ (ਬਲਵਿੰਦਰਜੀਤ ਸਿੰਘ ਸੈਣੀ)-ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਪੰਜਾਬ ਵਲੋਂ ਰਾਸ਼ਟਰੀ ਆਵਿਸ਼ਕਾਰ ਅਭਿਆਨ ਤਹਿਤ ਸਿਟੀ ਗਰੁੱਪ ਆਫ਼ ਇੰਸਟੀਚਿਊਟ ਜਲੰਧਰ ਵਿਖੇ ਸੂਬਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਕਰਵਾਈ ਗਈ ਜਿਸ ਵਿਚ ਪੰਜਾਬ ਭਰ ਦੇ ਸਕੂਲੀ ਵਿਦਿਆਰਥੀਆਂ ਨੇ ਆਪਣੇ ਆਪਣੇ ਜ਼ਿਲੇ੍ਹ ਤੋਂ ਹਿੱਸਾ ਲਿਆ ਇਸ ਵਿਗਿਆਨ ਪ੍ਰਦਰਸ਼ਨੀ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾਬਪੁਰ ਬਲਾਕ ਮੁਕੇਰੀਆਂ ਇੱਕ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਗਾਈਡ ਅਧਿਆਪਕਾ ਮੈਡਮ ਅਮਨਪ੍ਰੀਤ ਕੌਰ ਅਤੇ ਸਕੂਲ ਇੰਚਾਰਜ ਮਨਜੀਤ ਸਿੰਘ ਦੀ ਅਗਵਾਈ ਹੇਠ ਥੀਮ ਵੇਸਟ ਮੈਨੇਜਮੈਂਟ ਤੇ ਐਂਡ ਆਲਟਰਨੇਟਿਵ ਟੂ ਪਲਾਸਟਿਕ ਵਿਖੇ ਪੰਜਾਬ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਇਸ ਵਿਦਿਆਰਥਣ ਦੀ ਰਾਸ਼ਟਰੀ ਵਿਗਿਆਨ ਪ੍ਰਦਰਸ਼ਨੀ ਲਈ ਵੀ ਚੋਣ ਹੋਈ ਇਸ ਮੌਕੇ ਸਕੂਲ ਇੰਚਾਰਜ ਮਨਜੀਤ ਸਿੰਘ ਵੱਲੋਂ ਵਿਦਿਆਰਥਣ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ ਸਨਮਾਨ ਵੀ ਦਿੱਤਾ ਗਿਆ | ਇਸ ਮੌਕੇ ਹਰਜੀਤ ਸਿੰਘ ਲੈਕਚਰਾਰ, ਮਨਦੀਪ ਕੁਮਾਰ ਲੈਕਚਰਾਰ, ਬਚਿੱਤਰ ਸਿੰਘ ਲੈਕਚਰਾਰ, ਯਸ਼ਪਾਲ, ਜਸਵਿੰਦਰ ਸਿੰਘ, ਅਲੰਕਾਰ ਜਰਿਆਲ, ਮਾਸਟਰ ਰਜੀਵ ਰਾਜਨ ਸਿੰਘ ਸਹਾਇਕ, ਮੰਜੂ ਢੀਂਗਰਾ, ਸੁਮਨ ਲਤਾ, ਨਿਰਮਲਾ, ਰੇਨੂ ਬਾਲਾ, ਸੰਦੀਪ ਕੌਰ, ਰਜਨੀ ਬਾਲਾ, ਦੀਪਿਕਾ ਠਾਕਰ ਅਤੇ ਹੋਰ ਹਾਜ਼ਰ ਸਨ |