ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)-ਗੜ੍ਹਸ਼ੰਕਰ ਨਿਵਾਸੀ ਸੁਰਿੰਦਰ ਸਿੰਘ ਸਚਦੇਵਾ ਕਰਿਆਨੇ ਵਾਲੇ ਸਵਰਗ ਸਿਧਾਰ ਗਏ, ਉਨ੍ਹਾਂ ਦਾ ਅੰਤਿਮ ਸੰਸਕਾਰ ਗੜ੍ਹਸ਼ੰਕਰ ਵਿਖੇ ਕਰ ਦਿੱਤਾ ਗਿਆ ਜਿਥੇ ਵੱਡੀ ਗਿਣਤੀ ਸ਼ਹਿਰ ਵਾਸੀ, ਪਰਿਵਾਰ ਤੇ ਸਕੇ-ਸੰਬੰਧੀਆਂ ਨੇ ਅੰਤਿਮ ਯਾਤਰਾ ਵਿਚ ਸ਼ਿਰਕਤ ਕਰਕੇ ਪਰਿਵਾਰ ਨਾਲ ਦੁੱਖ ਵੰਡਾਇਆ | ਪਰਿਵਾਰ ਵਲੋਂ ਸੁਰਿੰਦਰ ਸਿੰਘ ਸਚਦੇਵਾ ਦਾ ਮਰਨ ਉਪਰੰਤ ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟਰਾਂਸਪਲਾਟ ਸੁਸਾਇਟੀ ਨੂੰ ਨੇਤਰਦਾਨ ਕੀਤੇ ਗਏ ਜੋ ਅੱਗੇ ਅੱਖਾਂ ਦੀਆਂ ਪੁਤਲੀਆਂ ਤੋਂ ਵਾਂਝੇ ਦੋ ਵਿਅਕਤੀਆਂ ਦੀ ਜ਼ਿੰਦਗੀ ਨੂੰ ਰੌਸ਼ਨੀ ਦੀ ਕਿਰਨ ਪ੍ਰਦਾਨ ਕਰਨਗੇ | ਇਸ ਮੌਕੇ ਪਰਿਵਾਰ ਵਲੋਂ ਨੇਤਰਦਾਨ ਕਰਨ ਸਮੇਂ ਗੁਰਪ੍ਰੀਤ ਸਿੰਘ ਸਚਦੇਵਾ, ਪਿ੍ੰਸੀਪਲ ਦਲਵਿੰਦਰ ਕੌਰ, ਹਰਪ੍ਰੀਤ ਕੌਰ, ਇਕਬਾਲ ਸਿੰਘ ਸਚਦੇਵਾ, ਜਸਵਿੰਦਰ ਸਿੰਘ ਬਜਾਜ, ਤਰਨ ਸਚਦੇਵਾ ਤੋਂ ਇਲਾਵਾ ਸੋਮ ਨਾਥ ਬੰਗੜ, ਹਰਪਾਲ ਸਿੰਘ ਬੇਦੀ, ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟਰਾਂਸਪਲਾਟ ਸੁਸਾਇਟੀ ਵਲੋਂ ਡਾ. ਤਰਸੇਮ ਸਿੰਘ ਚੇਅਰਮੈਨ ਬਾਡੀ ਡੋਨੇਸ਼ਨ ਕਮੇਟੀ, ਡਾ. ਲਖਵਿੰਦਰ ਲੱਕੀ ਪ੍ਰਧਾਨ ਗੜ੍ਹਸ਼ੰਕਰ ਯੂਨਿਟ, ਉਂਕਾਰ ਸਿੰਘ ਚਾਹਲਪੁਰੀ ਸੈਕਟਰੀ, ਰਾਜਨ ਮੱਲਣ ਕੈਸ਼ੀਅਰ, ਪ੍ਰੋ. ਜਗਦੀਸ਼ ਰਾਜ ਮੋਟੀਵੇਟਰ ਹਾਜ਼ਰ ਸਨ |