ਨਵੀਂ ਦਿੱਲੀ, 24 ਅਕਤੂਬਰ - ਨਵੀਂ ਦਿੱਲੀ ਵਿਚ ਇਕ ਵਿਸ਼ੇਸ਼ ਐਨ.ਆਈ.ਏ. ਅਦਾਲਤ ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਯਾਸੀਨ ਮਲਿਕ ਅਤੇ 6 ਹੋਰਾਂ ਵਿਰੁੱਧ ਮੁਕੱਦਮਾ ਚਲਾਉਣ ਦੇ ਹੁਕਮ ਦਿੱਤੇ ਹਨ। ਇਹ ਮਾਮਲਾ ਹਵਾਲਾ ਜ਼ਰੀਏ ਪਾਕਿਸਤਾਨੀ ਸੱਤਾਧਾਰੀ ਧਿਰ ਤੋਂ ਵਿਦੇਸ਼ੀ ਫੰਡਿੰਗ ਪ੍ਰਾਪਤ ਕਰਨ ਦੇ ਦੋਸ਼ਾਂ ਨਾਲ ਜੁੜਿਆ ਹੋਇਆ ਹੈ। ਦੋਸ਼ ਹੈ ਕਿ ਅਪਰਾਧ ਰਾਹੀਂ 8,94,87,639 ਰੁਪਏ ਦੀ ਰਕਮ ਇਕੱਠੀ ਕੀਤੀ ਗਈ ਅਤੇ ਬਾਅਦ ਵਿਚ ਮੁਲਜ਼ਮਾਂ ਦੁਆਰਾ ਪ੍ਰਾਪਤ ਕੀਤੀ ਗਈ। ਈ.ਡੀ. ਦਾ ਇਹ ਕੇਸ, ਐਨ.ਆਈ.ਏ. ਦੁਆਰਾ 2017 ਵਿਚ ਦਰਜ ਕੀਤੇ ਗਏ ਮਾਮਲੇ 'ਤੇ ਆਧਾਰਿਤ ਹੈ। ਇਸ ਵਿੱਚ ਆਈ.ਪੀ.ਸੀ. ਦੀਆਂ ਧਾਰਾਵਾਂ 120ਭ, 121 ਅਤੇ 121ਅ, ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੀਆਂ ਧਾਰਾਵਾਂ 13, 16, 17, 18, 20, 38, 39 ਅਤੇ 40 ਲਗਾਈਆਂ ਗਈਆਂ ਹਨ।
ਤਾਜ਼ਾ ਖ਼ਬਰਾਂ
Free
ਐਨ.ਆਈ.ਏ. ਅਦਾਲਤ ਵਲੋਂ ਮਨੀ ਲਾਂਡਰਿੰਗ ਦੇ ਮਾਮਲੇ ਚ ਯਾਸੀਨ ਮਲਿਕ ਅਤੇ 6 ਹੋਰਾਂ ਵਿਰੁੱਧ ਮੁਕੱਦਮਾ ਚਲਾਉਣ ਦੇ ਹੁਕਮ
ਨਵੀਂ ਦਿੱਲੀ, 24 ਅਕਤੂਬਰ - ਨਵੀਂ ਦਿੱਲੀ ਵਿਚ ਇਕ ਵਿਸ਼ੇਸ਼ ਐਨ.ਆਈ.ਏ. ਅਦਾਲਤ ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਯਾਸੀਨ ਮਲਿਕ...
ਅਜੀਤ ਡੈਸਕ
24-10-2026