ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)-ਵਿਕਾਸ ਮੰਚ ਗੜ੍ਹਸ਼ੰਕਰ ਵਲੋਂ ਪ੍ਰਧਾਨ ਕੁਲਵਿੰਦਰ ਸੰਘਾ ਦੀ ਅਗਵਾਈ ਹੇਠ ਗੜ੍ਹਸ਼ੰਕਰ ਸ਼ਹਿਰ ਦੀਆਂ ਭਖਦੀਆਂ ਮੰਗਾਂ ਲਈ ਐੱਸ.ਡੀ.ਐੱਮ. ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ ਗਿਆ | ਮੰਗ ਪੱਤਰ ਰਾਹੀਂ ਗੜ੍ਹਸ਼ੰਕਰ 'ਚ ਬਾਈਪਾਸ ਬਣਾਉਣ, ਸ਼ਹਿਰ ਵਿਚੋਂ ਲੰਘਣ ਵਾਲੇ ਟਿੱਪਰਾਂ ਦਾ ਸਮਾਂ ਨਿਰਧਾਰਿਤ ਕਰਨ, ਗੜ੍ਹਸ਼ੰਕਰ ਵਿਚਲੇ ਟ੍ਰੈਫਿਕ ਨੂੰ ਨਿਯਮਤ ਕਰਨ ਲਈ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਵਧਾਉਣ, ਸਿਵਲ ਹਸਪਤਾਲ ਵਿਚ ਬੰਦ ਪਏ ਬੱਲਡ ਬੈਂਕ ਅਤੇ ਡਾਇਲਸਿਸ ਯੂਨਿਟ ਨੂੰ ਤੁਰੰਤ ਸ਼ੁਰੂ ਕਰਨ ਦੀ ਮੰਗ ਕੀਤੀ ਗਈ | ਮੰਗ ਪੱਤਰ ਦੇਣ ਸਮੇਂ ਕੁਲਵਿੰਦਰ ਸੰਘਾ ਨਾਲ ਕੌਂਸਲਰ ਦੀਪਕ ਕੁਮਾਰ, ਮੋਹਿਤ ਕੁਮਾਰ, ਤਰਸੇਮ ਲਾਲ, ਉਂਕਾਰ ਸਿੰਘ ਚਾਹਲਪੁਰੀ, ਤਲਵਿੰਦਰ ਕੁਮਾਰ, ਮਨਦੀਪ ਸ਼ਰਮਾ, ਰਾਜੇਸ਼ ਕੁਮਾਰ ਤੇ ਹੋਰ ਹਾਜ਼ਰ ਹੋਏ |