ਰਾਮਗੜ੍ਹ ਸੀਕਰੀ, 19 ਫਰਵਰੀ (ਕਟੋਚ)-ਨੰਗਲ ਡੈਮ-ਤਲਵਾੜਾ ਰੇਲ ਲਾਈਨ ਦੇ ਚੱਲ ਰਹੇ ਨਿਰਮਾਣ ਅਧੀਨ ਪਿੰਡ ਬਟਵਾੜਾ, ਅਮਰੋਹ ਵਿਖੇ ਓਵਰਬਿ੍ਜ ਬਣਾਉਣ ਲਈ ਪਿੰਡ ਧਰਮਪੁਰ ਦੇਵੀ ਅਤੇ ਹੋਰਨਾਂ ਪਿੰਡਾਂ ਨੂੰ ਜਾਂਦੀ ਸੰਪਰਕ ਸੜਕ ਨੂੰ ਰੇਲ ਵਿਭਾਗ ਵਲੋਂ ਕਰੀਬ ਇਕ ਡੇਢ ਸਾਲ ਪਹਿਲਾਂ ਉਖਾੜ ਦਿੱਤਾ ਗਿਆ ਸੀ, ਜਿਸ ਨੂੰ ਅਜੇ ਤੀਕ ਮੁੜ ਨਹੀਂ ਬਣਾਇਆ ਗਿਆ ਜਿਸ ਦੇ ਨਤੀਜ਼ਨ ਇਸ ਮਹੱਤਵਪੂਰਨ ਸੰਪਰਕ ਸੜਕ 'ਤੇ ਪੈਂਦੇ ਕਰੀਬ ਚਾਰ ਪਿੰਡਾਂ ਦੇ ਲੋਕ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੇ ਹਨ | ਇੱਥੇ ਇਹ ਦੱਸਣਯੋਗ ਹੈ ਕਿ ਸਬੰਧਿਤ ਵਿਭਾਗ ਵਲੋਂ ਰੇਲਵੇ ਓਵਰ ਬਿ੍ਜ ਬਣਾਉਣ ਲਈ ਇਸ ਸੜਕ ਨੂੰ ਉਖਾੜਿਆ ਗਿਆ ਸੀ, ਜੋ ਲੰਬੇ ਸਮੇਂ ਤੋਂ ਬਣ ਕੇ ਤਿਆਰ ਹੋ ਚੁੱਕਿਆ ਹੈ, ਬਾਵਜੂਦ ਇਸ ਦੇ ਇਸ ਸੜਕ ਦਾ ਮੁੜ ਨਿਰਮਾਣ ਨਹੀਂ ਕੀਤਾ ਜਾ ਰਿਹਾ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਸੜਕ 'ਤੇ ਪਿੰਡ ਧਰਮਪੁਰ ਦੇਵੀ, ਬਟਵਾੜਾ, ਅਲੇਰਾ ਅਤੇ ਦੇਹਰੀਆ ਪੈਂਦੇ ਹਨ ਅਤੇ ਉਕਤ ਪਿੰਡਾਂ ਦੀ ਵਾਹਨਾਂ ਦੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ | ਉਕਤ ਪਿੰਡਾਂ ਦੇ ਲੋਕਾਂ ਦੀ ਮੰਗ ਹੈ ਕਿ ਇਸ ਿਲੰਕ ਸੜਕ ਦੀ ਮੁੜ ਮੁਰੰਮਤ ਤੇ ਨਿਰਮਾਣ ਬਿਨਾ ਦੇਰੀ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ |