24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਆਂਧਰਾ ਪ੍ਰਦੇਸ਼ - 3 ਜੀਪਾਂ ਨੂੰ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ, 3 ਜ਼ਖ਼ਮੀ

ਅਲੂਰੀ ਸੀਤਾਰਾਮ ਰਾਜੂ (ਆਂਧਰਾ ਪ੍ਰਦੇਸ਼), 24 ਅਕਤੂਬਰ - ਆਂਧਰਾ ਪ੍ਰਦੇਸ਼ ਦੇ ਅਲੂਰੀ ਸੀਤਾਰਾਮ ਰਾਜੂ ਜ਼ਿਲ੍ਹੇ ਵਿਚ ਸੜਕ ਨਿਰਮਾਣ ਵਾਲੀ...

ਅਜੀਤ ਡੈਸਕ 24-10-2026

ਅਲੂਰੀ ਸੀਤਾਰਾਮ ਰਾਜੂ (ਆਂਧਰਾ ਪ੍ਰਦੇਸ਼), 24 ਅਕਤੂਬਰ - ਆਂਧਰਾ ਪ੍ਰਦੇਸ਼ ਦੇ ਅਲੂਰੀ ਸੀਤਾਰਾਮ ਰਾਜੂ ਜ਼ਿਲ੍ਹੇ ਵਿਚ ਸੜਕ ਨਿਰਮਾਣ ਵਾਲੀ ਥਾਂ 'ਤੇ ਤਿੰਨ ਜੀਪਾਂ ਨੂੰ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਮੁੱਢਲੀ ਜਾਣਕਾਰੀ ਅਨੁਸਾਰ, ਇਨ੍ਹਾਂ ਗੱਡੀਆਂ ਵਿਚ ਤੇਲ ਦੇ ਵੱਡੇ ਡੱਬੇ ਲਿਜਾਏ ਜਾ ਰਹੇ ਸਨ, ਜਦੋਂ ਇਕ ਡੱਬੇ ਵਿਚੋਂ ਤੇਲ ਡਿੱਗ ਪਿਆ। ਦੱਸਿਆ ਜਾ ਰਿਹਾ ਹੈ ਕਿ ਤੇਲ ਡਿੱਗਣ ਤੋਂ ਬਾਅਦ ਚੰਗਿਆੜੀਆਂ ਕਾਰਨ ਅੱਗ ਲੱਗ ਗਈ, ਜੋ ਫੈਲ ਕੇ ਬਾਕੀ ਦੋ ਜੀਪਾਂ ਤੱਕ ਪਹੁੰਚ ਗਈ। ਤਿੰਨੋਂ ਗੱਡੀਆਂ ਅੱਗ ਦੀਆਂ ਲਪੇਟਾਂ ਵਿਚ ਆ ਗਈਆਂ, ਜਿਸ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਅਲੂਰੀ ਸੀਤਾਰਾਮ ਰਾਜੂ ਜ਼ਿਲ੍ਹੇ ਦੇ ਐਸ.ਪੀ. ਅਮਿਤ ਬਰਦਾਰ ਅਨੁਸਾਰ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਭਾਰਤ-ਨਿਊਜ਼ੀਲੈਂਡ ਦੂਜਾ ਟੀ-20 - ਭਾਰਤ ਨੇ ਗਵਾਈ ਪਹਿਲੀ ਵਿਕਟ, ਸੰਜੂ ਸੈਮਸਨ 14 (17 ਗੇਂਦਾਂ) ਦੌੜਾਂ ਬਣਾ ਕੇ ਆਊਟ ਅਗਲੀ ਖ਼ਬਰ ਦੂਜੇ ਟੀ-20 'ਚ ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 181 ਦੌੜਾਂ ਦਾ ਟੀਚਾ