22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਗੁਜਰਾਤ - ਤੇਜ਼ ਰਫ਼ਤਾਰ ਟਰੱਕ ਦੀ ਕਾਰ ਨਾਲ ਹੋਈ ਟੱਕਰ 'ਚ 7 ਮੌਤਾਂ

ਅਹਿਮਦਾਬਾਦ, 22 ਨਵੰਬਰ - ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਹੋਇਆ...

ਅਜੀਤ ਡੈਸਕ 22-11-2026

ਅਹਿਮਦਾਬਾਦ, 22 ਨਵੰਬਰ - ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਇਕ ਤੇਜ਼ ਰਫ਼ਤਾਰ ਟਰੱਕ ਦੀ ਇਕ ਕਾਰ ਨਾਲ ਟੱਕਰ ਹੋ ਗਈ। ਇਹ ਹਾਦਸਾ ਭੁਜ-ਖਾਵੜਾ ਰਾਸ਼ਟਰੀ ਰਾਜਮਾਰਗ 'ਤੇ ਵਾਪਰਿਆ। ਕਾਰ ਅਤੇ ਟਰੱਕ ਦੀ ਹਾਈਵੇਅ 'ਤੇ ਹੋਈ ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਦੇ ਪੂਰੀ ਤਰ੍ਹਾਂ ਪਰਖੱਚੇ ਉੱਡ ਗਏ। 
ਮ੍ਰਿਤਕਾਂ ਦੀ ਪਛਾਣ  ਸੌਰਵ ਸਿੰਘ, ਜਸਪਾਲ ਸਿੰਘ ਨੇਗੀ, ਸਵਿਤਾ ਸੌਰਵ ਸਿੰਘ ਨੇਗੀ, ਸਿਵਿਕਾ ਸੌਰਵ ਸਿੰਘ ਨੇਗੀ, ਰਿੰਕੀ ਨਿਤਿਨ ਗੁਨਸਾਈ, ਵਾਮਿਕਾ ਨਿਤਿਨ ਗੁਨਸਾਈ, ਰਾਜੇਸ਼ ਸਿੰਘ ਰਾਵਤ ਅਤੇ ਰਕਸ਼ਿਤਾ ਰਾਜੇਸ਼ ਰਾਵਤ ਵਜੋਂ ਹੋਈ ਹੈ, ਜੋ ਕਿ ਉੱਤਰਾਖੰਡ ਦੇ ਰਹਿਣ ਵਾਲੇ ਸਨ। ਪਰਿਵਾਰ ਕੱਛ ਜਾ ਰਿਹਾ ਸੀ। 
ਲਾਸ਼ਾਂ ਨੂੰ ਪੋਸਟਮਾਰਟਮ ਲਈ ਭੁਜ ਦੇ ਜੀਕੇ ਜਨਰਲ ਹਸਪਤਾਲ ਭੇਜ ਦਿੱਤਾ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਫ਼ੌਜ ਦੇ ਅਧਿਕਾਰੀ ਤੁਰੰਤ ਹਸਪਤਾਲ ਪਹੁੰਚੇ। ਓਧਰ ਪੁਲਿਸ ਵਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਗੁਜਰਾਤ ਹਾਦਸਾ - ਪ੍ਰਧਾਨ ਮੰਤਰੀ ਮੋਦੀ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਤੇ ਜ਼ਖ਼ਮੀਆਂ ਲਈ ਮਾਇਕ ਸਹਾਇਤਾ ਦਾ ਐਲਾਨ ਅਗਲੀ ਖ਼ਬਰ ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੇ 305ਵੇਂ ਦਿਨ 570 ਛਾਪੇਮਾਰੀਆਂ, 219 ਗ੍ਰਿਫਤਾਰ