13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਫੁੱਟਬਾਲ ਅਕੈਡਮੀ ਪਾਲਦੀ ਦੇ ਹੋਣਹਾਰ ਖਿਡਾਰੀਆਂ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 23-01-2026
ਹੁਸ਼ਿਆਰਪੁਰ, 22 ਜਨਵਰੀ (ਨਰਿੰਦਰ ਸਿੰਘ ਬੱਡਲਾ)-ਸੰਤ ਅਤਰ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਵਿਖੇ ਫੁੱਟਬਾਲ ਅਕੈਡਮੀ ਪਾਲਦੀ ਅੰਡਰ-14, 17 ਅਤੇ 19 ਦੇ ਹੋਣਹਾਰ ਖਿਡਾਰੀਆਂ ਦਾ ਸਨਮਾਨ ਕਰਨ ਹਿੱਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀ ਅਮਨਿੰਦਰ ਸਿੰਘ ਸੰਧੂ ਨੇ ਸ਼ਿਰਕਤ ਕੀਤੀ | ਇਸ ਮੌਕੇ ਅਮਨਿੰਦਰ ਸਿੰਘ ਮਨੋਲੀਆਂ ਤੇ ਹੋਰਨਾਂ ਸੱਜਣਾਂ ਦੇ ਸਹਿਯੋਗ ਨਾਲ ਪ੍ਰਬੰਧਕਾਂ ਵਲੋਂ ਸਾਰੇ ਹੀ ਖਿਡਾਰੀਆਂ ਨੂੰ ਟਰੈਕ ਸੂਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਬਜੀਤ ਸਿੰਘ ਮੰਝ ਨੇ ਦੱਸਿਆ ਕਿ ਫੁੱਟਬਾਲ ਅਕੈਡਮੀ ਪਾਲਦੀ ਨੇ ਅੰਡਰ-17 ਤੇ ਅੰਡਰ-19 ਸਾਲ 'ਚ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚ ਪਹਿਲਾ ਸਥਾਨ ਪ੍ਰਾਪਤ ਕਰਕੇ ਪੰਜਾਬ ਦੀ ਨੰਬਰ-1 ਟੀਮ ਬਣੀ | ਉਨ੍ਹਾਂ ਦੱਸਿਆ ਕਿ ਪੰਜਾਬ ਦੀ ਅੰਡਰ-14 ਸਾਲ 'ਚ ਪਾਲਦੀ ਅਕੈਡਮੀ ਦੇ 2 ਖਿਡਾਰੀ, ਅੰਡਰ-17 ਸਾਲ 'ਚ 4 ਖਿਡਾਰੀ ਅਤੇ ਅੰਡਰ-19 ਸਾਲ ਵਿਚ ਵੀ 4 ਖਿਡਾਰੀਆਂ ਨੇ ਹਿੱਸਾ ਲਿਆ | ਅੰਡਰ-17 ਸਾਲ 'ਚ ਪੰਜਾਬ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਇਨ੍ਹਾਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਖਿਡਾਰੀਆਂ ਨੂੰ ਟਰੈਕ ਸੂਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੈਨੇਜਰ ਰਿਟਾ. ਪਿ੍ੰਸੀਪਲ ਅਜੀਤ ਸਿੰਘ, ਸਕੱਤਰ ਕੁਲਵੰਤ ਸਿੰਘ ਜੰਗੀ, ਹੈੱਡ ਮਿਸਟੈੱ੍ਰਸ ਮਨਜੀਤ ਕੌਰ, ਪਿ੍ੰ. ਸ਼ਿਵ ਕੁਮਾਰ, ਪ੍ਰਧਾਨ ਗੁਰਬਚਨ ਸਿੰਘ ਮਿਨਹਾਸ, ਇੰਦਰਪਾਲ ਸਿੰਘ, ਮਾ. ਰਾਜੀਵ ਕੁਮਾਰ ਸਪੋਰਟਸ ਇੰਚਾਰਜ, ਮਾ. ਦਿਲਬਾਗ ਸੰਧੂ, ਮਾ. ਬਿ੍ਜਮਣੀ ਮਹੇਸ਼, ਮਾ. ਮੁਕੇਸ਼ ਕੁਮਾਰ, ਸਤਪਾਲ ਬੰਗਾ, ਜਸਵੀਰ ਸਿੰਘ ਖੇੜਾ, ਮਾ. ਰਵਿੰਦਰ ਕੁਮਾਰ, ਮਾ. ਇੰਦਰਜੀਤ ਸਿੰਘ, ਕੋਚ ਮਨਜੀਤ ਸਿੰਘ ਪਨਾਮ, ਕੋਚ ਅਮਨਦੀਪ ਸਿੰਘ ਬਿੱਲਾ, ਕੋਚ ਤਰਨਜੀਤ ਸਿੰਘ ਤਾਰਾ, ਕੋਚ ਪ੍ਰਵੀਨ ਕੁਮਾਰ ਸਰਹਾਲਾ, ਸ਼ਬਨਮ, ਮੈਡਮ ਗੁਰਵਿੰਦਰ ਕੌਰ ਬੈਂਸ, ਰਾਜਵਿੰਦਰ ਕੌਰ, ਇੰਦਰਪ੍ਰੀਤ ਕੌਰ, ਹਰਸ਼ਦੀਪ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਨੀਸ਼ ਤਿਵਾੜੀ ਵਲੋਂ ਪੰਕਜ ਕ੍ਰਿਪਾਲ ਨਾਲ ਦੁੱਖ ਪ੍ਰਗਟ ਅਗਲੀ ਖ਼ਬਰ ਸੀ. ਐਚ. ਸੀ. ਹਾਜੀਪੁਰ ਪਾਰਕਿੰਗ ਪਰਚੀ ਦੇ ਵਿਰੋਧ 'ਚ ਕਾਂਗਰਸ ਵਲੋਂ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।