ਗੜ੍ਹਸ਼ੰਕਰ, 22 ਜਨਵਰੀ (ਧਾਲੀਵਾਲ)-ਕਾਂਗਰਸੀ ਆਗੂ ਐਡਵੋਕੇਟ ਪੰਕਜ ਕ੍ਰਿਪਾਲ ਦੇ ਪਿਤਾ ਅਤੇ ਭੂਮੀ ਰੱਖਿਆ ਵਿਭਾਗ ਦੇ ਸੇਵਾ ਮੁਕਤ ਕੰਜ਼ਰਵੇਟਰ ਬਾਬੂ ਵੇਦ ਪ੍ਰਕਾਸ਼ ਕ੍ਰਿਪਾਲ ਦੇ ਦਿਹਾਂਤ 'ਤੇ ਸਾਬਕਾ ਕੇਂਦਰੀ ਮੰਤਰੀ ਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਵਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਦੁੱਖ ਪ੍ਰਗਟ ਕੀਤਾ | ਇਸ ਮੌਕੇ ਮਨੀਸ਼ ਤਿਵਾੜੀ ਨੇ ਪਰਿਵਾਰ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਬਾਬੂ ਵੇਦ ਪ੍ਰਕਾਸ਼ ਕ੍ਰਿਪਾਲ ਦੇ ਦੇਹਾਂਤ ਨਾਲ ਪਰਿਵਾਰ ਅਤੇ ਸਮਾਜ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਪਵਨ ਦੀਵਾਨ, ਸਤਵੀਰ ਸਿੰਘ ਪੱਲੀ ਝਿੱਖੀ, ਚੌਧਰੀ ਬਲਵਿੰਦਰ ਬਿੱਟੂ, ਕਮਲਜੀਤ ਰਿੰਕਾ, ਆਰ.ਪੀ. ਸੋਨੀ, ਪ੍ਰਕਾਸ਼ ਸਿੰਘ ਨੰਬਰਦਾਰ, ਵਿਨੋਦ ਸੈਣੀ, ਵਿਜੇ ਸ਼ਰਮਾ ਟਿੰਕੂ, ਦਰਵਜੀਤ ਸਿੰਘ ਪੂਨੀਆ, ਧਰਮ ਦਾਸ ਚੇਚੀ, ਦੀਪਕ ਰਾਜੂ, ਹਰਮੇਸ਼ ਸਿੰਘ ਕੰਗ, ਸੁਖਦੇਵ ਚੱਕ ਹਾਜੀਪੁਰ ਤੇ ਹੋਰ ਹਾਜ਼ਰ ਹੋਏ |