ਹੁਸ਼ਿਆਰਪੁਰ, 22 ਜਨਵਰੀ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਨਸ਼ੀਲੇ ਪਦਾਰਥ ਬਰਾਮਦ ਕਰਕੇ 2 ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਫੋਕਲ ਪੁਆਇੰਟ ਦੀ ਪੁਲਿਸ ਨੇ ਇਲਾਕੇ 'ਚ ਗਸ਼ਤ ਦੌਰਾਨ ਸੁੰਦਰ ਨਗਰ ਦੇ ਵਾਸੀ ਹੀਰਾ ਸਾਹਨੀ ਨੂੰ ਕਾਬੂ ਕਰਕੇ 117 ਗ੍ਰਾਮ ਚਰਸ ਬਰਾਮਦ ਕੀਤੀ ਹੈ | ਜਦਕਿ ਥਾਣਾ ਬੁੱਲੋ੍ਹਵਾਲ ਪੁਲਿਸ ਨੇ ਪਿੰਡ ਹੈਦਰੋਵਾਲ ਦੇ ਵਾਸੀ ਸੰਦੀਪ ਕੁਮਾਰ ਉਰਫ਼ ਗੋਟਾ ਨੂੰ ਕਾਬੂ ਕਰਕੇ ਉਸ ਤੋਂ ਭਾਰੀ ਮਾਤਰਾ 'ਚ ਪਾਬੰਦੀ ਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਹਨ | ਪੁਲਿਸ ਨੇ ਮਾਮਲੇ ਦਰਜ਼ ਕਰ ਲਏ ਹਨ |