ਕੋਟਫ਼ਤੂਹੀ, 22 ਜਨਵਰੀ (ਅਟਵਾਲ)-ਪਿੰਡ ਭਾਮ ਦੇ ਦਰਬਾਰ ਲੱਖ ਦਾਤਾ ਲਾਲਾਂ ਵਾਲੇ ਪੀਰ ਦੇ ਅਸਥਾਨ ਤੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਲੱਖ ਦਾਤਾ ਲਾਲਾ ਵਾਲੇ ਪੀਰ ਦੀ ਯਾਦ ਵਿਚ ਸਾਲਾਨਾ ਧੂਣੀ ਮੇਲਾ 23 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ | ਇਸ ੇਂਬੰਧ ਵਿਚ ਡੇਰੇ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਟੋਨਾ, ਜਤਿੰਦਰ ਸਿੰਘ ਕਾਕਾ, ਰਾਜਾ ਜਸਵਾਲ, ਗੋਗੀ ਜਸਵਾਲ, ਰਿਆਜ਼ ਮੁਹੰਮਦ, ਸਾਬੀ ਭਾਮ, ਬਿੱਲਾ ਭਾਮ, ਰਾਜਨ ਭਾਮ, ਕਾਰਤਿਕ, ਬਲਵੀਰ ਸਿੰਘ ਕੱਕੂ, ਨਰਿੰਦਰ ਪਾਲ ਕਾਲਾ ਆਦਿ ਨੇ ਦੱਸਿਆ ਕਿ 22 ਫਰਵਰੀ ਨੂੰ ਸ਼ਾਮ 4 ਵਜੇ ਭੰਡਾਰਾ ਹੋਵੇਗਾ ਤੇ 23 ਜਨਵਰੀ ਨੂੰ ਧੂਣੀ ਮੇਲੇ ਦੌਰਾਨ ਚਾਦਰ, ਝੰਡੇ ਤੇ ਚਿਰਾਗ਼ਾਂ ਦੀ ਰਸਮ ਤੋ ਉਪਰੰਤ ਰਾਤ ਨੂੰ ਧਰਮਵੀਰ ਪਰਦੇਸੀ ਸ਼ਾਹਣੀ ਕੋਲਾ ਧਾਰਮਿਕ ਡਰਾਮਾ ਪੇਸ਼ ਕਰਨਗੇ |